ਸੰਤ ਹੀਰਾ ਦਾਸ ਕੰਨਿਆ ਮਹਾ ਵਿਦਿਆਲਿਆ, ਕਾਲਾ ਸੰਘਿਆਂ ਵਿਖੇ ਦਿਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਸੰਤ ਹੀਰਾ ਦਾਸ ਕੰਨਿਆ ਮਹਾ ਵਿਦਿਆਲਿਆ, ਕਾਲਾ ਸੰਘਿਆਂ ਵਿਖੇ ਦਿਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ
ਬੱਚਿਆਂ ਦੇ ਰੰਗੋਲੀ ਦੇ ਕਰਵਾਏ ਮੁਕਾਬਲੇ
ਕਾਲਾ ਸੰਘਿਆਂ 10 ਸਤੰਬਰ (ਮਨਜੀਤ ਮਾਨ)ਸੰਤ ਹੀਰਾ ਦਾਸ ਕੰਨਿਆ ਮਹਾਂ ਵਿਦਿਆਲਿਆ ਕਾਲਾ ਸੰਘਿਆਂ ਵਿਖੇ ਪ੍ਰਿੰਸੀਪਲ ਬਲਜਿੰਦਰ ਕੌਰ ਸਚਦੇਵਾ ਦੀ ਯੋਗ ਅਗਵਾਈ ਹੇਠ ਕੰਪਿਊਟਰ ਵਿਭਾਗ ਦੇ ਇੰਚਾਰਜ ਮੈਡਮ ਸਿਮੀ ਬੱਗਾ, ਮੈਡਮ ਨਿਮਰਤ ਦੇ ਸਹਿਯੋਗ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਦੇ ਰੰਗੋਲੀ, ਕਾਰਡ ਮੇਕਿੰਗ, ਦੀਵਾ ਮੇਕਿੰਗ, ਤੇ ਕੈਂਡਲ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਰੰਗੋਲੀ ਵਿੱਚੋਂ ਪਹਿਲੇ ਸਥਾਨ ਤੇ ਟੀਨਾ ਅਤੇ ਉਸਦੇ ਸਾਥੀ, ਦੂਜੇ ਸਥਾਨ ਤੇ ਤਰਨਜੋਤ ਅਤੇ ਉਸਦੇ ਸਾਥੀ ਆਏ। ਦੀਵਾ ਮੇਕਿੰਗ ਵਿੱਚੋਂ ਪਹਿਲੇ ਸਥਾਨ ਤੇ ਬਿੰਦਰਜੀਤ ਕੌਰ ਤੇ ਦੂਜੇ ਸਥਾਨ ਤੇ ਨਵਜੋਤ ਕੌਰ ਆਈ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਵੱਲੋਂ ਇਨਾਮ ਦਿੱਤੇ ਗਏ। ਪ੍ਰਿੰਸੀਪਲ ਮੈਡਮ ਨੇ ਇਸ ਮੌਕੇ ਤੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦਿਵਾਲੀ ਰੌਸ਼ਨੀ ਤੇ ਰੰਗਾਂ ਦਾ ਪ੍ਰਤੀਕ ਹੈ। ਇਸ ਲਈ ਸਾਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰਦੂਸ਼ਣ ਰਹਿਤ ਹਰੀ ਦਿਵਾਲੀ ਮਨਾਉਣੀ ਚਾਹੀਦੀ ਹੈ। ਉਨਾਂ ਨੇ ਸਾਰਿਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ । ਇਸ ਮੌਕੇ ਪ੍ਰਿੰਸੀਪਲ ,ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।

