ਖੇਡਾਂ ਵਤਨ ਪੰਜਾਬ ਦੀਆਂ ‘ਚ ਰਾਮਗੜ੍ਹੀਆ ਬੇਬੇ ਨਾਨਕੀ ਸੀ. ਸੈ. ਸਕੁਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲ੍ਹਾਂ
ਖੇਡਾਂ ਵਤਨ ਪੰਜਾਬ ਦੀਆਂ ‘ਚ ਰਾਮਗੜ੍ਹੀਆ ਬੇਬੇ ਨਾਨਕੀ ਸੀ. ਸੈ. ਸਕੁਲ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲ੍ਹਾਂ
ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਨੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਫਗਵਾੜਾ ( ਡਾ ਰਮਨ ) ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਸਤਨਾਮਪੁਰਾ ਫਗਵਾੜਾ ਦੀ ਗਰਲਜ ਬ੍ਰਾਂਚ ਬੇਬੇ ਨਾਨਕੀ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਵਿਦਿਆਰਥਣਾਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਨੇ ਦੱਸਿਆ ਕਿ ਵਿਦਿਆਰਥਣ ਬਿੰਦੀਆ ਨੇ ਜੋਨ ਪੱਧਰ ਤੇ ਮੁੱਕੇਬਾਜੀ ਵਿਚ ਇਕ ਗੋਲਡ ਮੈਡਲ, ਲਾਂਗ ਜੰਪ ਤੇ ਸ਼ਾਟਪੁਟ ਵਿਚ ਇਕ-ਇਕ ਸਿਲਵਲ ਮੈਡਲ, 1500 ਮੀਟਰ ਦੌੜ ‘ਚ ਇਕ ਕਾਂਸੇ ਦਾ ਮੈਡਲ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਜਿਲ੍ਹਾ ਪੱਧਰੀ ਬਾਕਸਿੰਗ ‘ਚ ਵੀ 1 ਕਾਂਸੇ ਦਾ ਮੈਡਲ, ਜਿਲ੍ਹਾ ਸਕੂਲ ਖੇਡ ਮੁਕਾਬਲੇ ਵਿਚ ਇਕ ਸਿਲਵਰ ਮੈਡਲ ਤੇ ਜਿਲ੍ਹਾ ਸਕੂਲ ਪੱਧਰ ਤੇ ਸ਼ਾਟਪੁਟ ਵਿਚ ਇਕ ਕਾਂਸੇ ਦਾ ਮੈਡਲ ਜਿੱਤਿਆ ਹੈ। ਇਸੇ ਤਰ੍ਹਾਂ ਮਨਵੀਰ ਨੇ ਜੋਨ ਪੱਧਰ ਤੇ ਸ਼ਾਟਪੁਟ ‘ਚ ਸਿਲਵਰ ਅਤੇ ਡਿਸਕ ਥ੍ਰੋ ‘ਚ ਕਾਂਸੇ ਦਾ ਮੈਡਲ ਹਾਸਲ ਕੀਤਾ ਹੈ। ਉਹਨਾਂ ਦੱਸਿਆ ਕਿ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਤਾਨਿਆ, ਸਾਨੀਆ ਤੇ ਜਾਨਵੀ ਨੇ ਵੀ ਜਿਲ੍ਹਾ ਪੱਧਰੀ ਖੇਡਾਂ ਵਤਨ ੁਪੰਜਾਬ ਦੀਆਂ ਵਿਚ ਗੋਲਡ ਮੈਡਲ ਹਾਸਲ ਕੀਤੇ ਹਨ। ਜਦਕਿ ਅੰਸ਼ੀ ਨੇ ਜਿਲ੍ਹਾ ਪੱਧਰੀ ਬਾਕਸਿੰਗ ‘ਚ ਕਾਂਸੇ ਦਾ ਮੈਡਲ, 100 ਮੀਟਰ ਦੌੜ ‘ਚ ਸਿਲਵਰ, 400 ਮੀਟਰ ਦੌੜ ‘ਚ ਕਾਂਸੇ ਦਾ ਮੈਡਲ ਤੇ ਜੋਨ ਲੈਵਲ ਬਾਕਸਿੰਗ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਵਿਦਿਆਰਥਣ ਨੀਸ਼ੂ ਨੇ ਜਿਲ੍ਹਾ ਪੱਧਰੀ ਬਾਕਸਿੰਗ ਮੁਕਾਬਲੇ ‘ਚ ਗੋਲਡ ਤੇ ਰਾਜ ਪੱਧਰੀ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਜਿੱਤਿਆ ਹੈ। ਉਹਨਾਂ ਸਮੂਹ ਜੇਤੂ ਖਿਡਾਰੀਆਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਦੱਸਿਆ ਕਿ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵਲੋਂ ਹਮੇਸ਼ਾ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ ਹੀ ਖੇਡਾਂ ਪ੍ਰਤੀ ਵੀ ਉਤਸ਼ਾਹਤ ਕਰਦੇ ਹੋਏ ਵਧੀਆ ਕੋਚਾਂ ਰਾਹੀਂ ਸਿਖਲਾਈ ਦਿੱਤੀ ਜਾਂਦੀ ਹੈ। ਇੱਥੋਂ ਪੜ੍ਹੇ ਵਿਦਿਆਰਥੀ ਦੇਸ਼ ਵਿਦੇਸ਼ ‘ਚ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਅਧੀਨ ਚਲਦੇ ਸਕੂਲਾਂ, ਕਾਲਜਾਂ ਤੋਂ ਇਲਾਵਾ ਫਗਵਾੜਾ ਸ਼ਹਿਰ ਦਾ ਨਾਮ ਰੌਸ਼ਨ ਕਰ ਰਹੇ ਹਨ

