*ADGP ਪਰਮਾਰ ਦੇ ਨਾਂ ‘ਤੇ ਨੌਜਵਾਨ ਨਾਲ ਹੋਈ 9 ਲੱਖ ਦੀ ਠੱਗੀ, ਪਲਾਟ ‘ਤੇ ਕਬਜ਼ਾ ਲਈ ਮੰਗੇ 2 ਕਰੋੜ ਰੁ.*

*ADGP ਪਰਮਾਰ ਦੇ ਨਾਂ ‘ਤੇ ਨੌਜਵਾਨ ਨਾਲ ਹੋਈ 9 ਲੱਖ ਦੀ ਠੱਗੀ, ਪਲਾਟ ‘ਤੇ ਕਬਜ਼ਾ ਲਈ ਮੰਗੇ 2 ਕਰੋੜ ਰੁ.*

( *ਜਸਵੀਰ ਸਿੱਧੂ* )ਬਠਿੰਡਾ ਰੇਂਜ ਦੇ ਨਾਂ ‘ਤੇ ਬਠਿੰਡਾ ਦੇ ਭਾਗੀ ਰੋਡ ‘ਤੇ ਸਥਿਤ ਇੱਕ ਪਲਾਟ ‘ਤੇ ਕਬਜ਼ਾ ਕਰਵਾਉਣ ਦੇ ਨਾਂ ‘ਤੇ ਨੌਜਵਾਨ ਤੋਂ 9 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸਿਰਸਾ ਦੇ ਬੰਦੇ ਨੇ ਥਾਣਾ ਕੋਤਵਾਲੀ ਪੁਲਿਸ ਨੇ ਜੀਰਕਪੁਰ ਨਿਵਾਸੀ ਸੁਖਵਿੰਦਰ ਸਿੰਘ ਦੇਖਇਲਾਫ ਮਾਮਲਾ ਦਰਜ ਕਰਵਾਇਆ ਹੈ। ਦੋਸ਼ੀ ਦੀ ਗ੍ਰਿਫਤਾਰੀ ਨੂੰ ਲੈ ਕੇ ਥਾਣਾ ਕੋਤਵਾਲੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰਲਿਆ ਜਾਏਗਾ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸਿਰਸਾ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਜ਼ੀਰਕਪੁਰ ਨਿਵਾਸੀ ਸੁਖਵਿੰਦਰਸਿੰਘ ਨੇ ਭਾਗੂ ਰੋਡ ਬਠਿੰਡਾ ਵਿੱਚ ਇੱਕ ਪਲਾਟ ‘ਤੇ ਕਬਜ਼ਾਦਿਵਾਉਣ ਲਈ 2ਕਰੋੜ ਰੁਪਏ ਦੀ ਡਿਮਾਂਡ ਕੀਤੀ ਅਤੇ ਕਿਹਾ ਕਿ ਉਸ ਦੀ ਪੁਲਿਸ ਦੇ ਵੱਡੇ ਅਫਸਰਾਂ ਦੇ ਨਾਲ ਚੰਗੀ ਜਾਣ-ਪਛਾਣ ਹੈ ਦੋਸ਼ੀ ਨੇ ADGP ਬਠਿੰਡਾ ਰੇਂਜ ਐੱਸਪੀਐੱਸ ਪਰਮਾਰ ਦੇ ਨਾਂ ‘ਤੇ ਪਲਾਟ ‘ਤ ਕਬਜ਼ਾ ਦਿਵਾਉਣ ਲਈ 9 ਲੱਖ ਰੁਪਏ ਲਏ, ਪਰ ਕਬਜ਼ਾ ਨਹੀਂ ਕਰਵਾਇਆ ਅਤੇ ਉਸ ਦੇ ਨਾਲ ਧੋਖਾਧੜੀ ਕੀਤੀ।
ਐੱਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਜਸਵਿੰਦਰ ਦੀ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਮਗਰੋਂ ਜ਼ੀਰਕਪੁਰ ਨਿਵਾਸੀ ਸੁਖਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਤਿਆਰ ਵਿੱਚ ਲੱਗ ਗਏ ਹਨ।

51 Views