ਭਗਵਾਨ ਵਾਲਮੀਕਿ ਜੀ ਨੇ ਰਾਮਾਇਣ ਤੇ ਯੋਗ ਵਿਸ਼ਿਸ਼ਟ ਮਹਾਨ ਗ੍ਰੰਥਾਂ ਦੀ ਰਚਨਾਂ ਕਰਕੇ ਸਮੁੱਚੀ ਮਨੁੱਖਤਾ ਨੂੰ ਧਰਮ ਅਤੇ ਸੱਚ ਦਾ ਮਾਰਗ ਦਿਖਾਇਆ … ਖੋਸਲਾ

ਭਗਵਾਨ ਵਾਲਮੀਕਿ ਜੀ ਨੇ ਰਾਮਾਇਣ ਤੇ ਯੋਗ ਵਿਸ਼ਿਸ਼ਟ ਮਹਾਨ ਗ੍ਰੰਥਾਂ ਦੀ ਰਚਨਾਂ ਕਰਕੇ ਸਮੁੱਚੀ ਮਨੁੱਖਤਾ ਨੂੰ ਧਰਮ ਅਤੇ ਸੱਚ ਦਾ ਮਾਰਗ ਦਿਖਾਇਆ … ਖੋਸਲਾ

ਕਾਲਾ ਸੰਘਿਆਂ 29 ਅਕਤੂਬਰ (ਮਨਜੀਤ ਮਾਨ)ਅੱਜ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਨੇ ਅਜ਼ਰ,ਅਮਰ,ਤ੍ਰੈਕਾਲ ਦਰਸ਼ੀ,ਸ਼੍ਰਿਸ਼ਟੀ ਰਚਾਇਤਾ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀਆਂ ਸਮੂਹ ਵਿਸ਼ਵ ਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਭਗਵਾਨ ਵਾਲਮੀਕਿ ਜੀ ਵਿਸ਼ਵ ਦੇ ਪਹਿਲੇ ਮਹਾਂ ਕਵਿ ਹਨ ਜਿਨ੍ਹਾਂ ਨੇ ਰਾਮਾਇਣ ਅਤੇ ਯੋਗ ਵਿਸ਼ਿਸਟ ਵਾਰਗੇ ਮਹਾਨ ਆਦਿ ਗ੍ਰੰਥਾਂ ਦੀ ਰਚਨਾ ਕਰਕੇ ਸਮੁੱਚੀ ਦੁਨੀਆਂ ਨੂੰ ਧਰਮ ਤੇ ਸੱਚ ਦਾ ਮਾਰਗ ਦਿਖਾਇਆ ਅਤੇ ਸੰਸਾਰ ਨੂੰ ਪਰਿਵਾਰਕ ਤੇ ਸਮਾਜਿਕ ਕਦਰਾਂ ਕੀਮਤਾਂ ਤੌਂ ਜਾਣੂ ਵੀ ਕਰਵਾਇਆ ਹੈ! ਉਨ੍ਹਾਂ ਦੀਆਂ ਰਚਨਾਵਾਂ ਰਹਿੰਦੀ ਦੁਨੀਆਂ ਤੱਕ ਸੰਸਾਰ ਨੂੰ ਸੇਧ ਦਿੰਦੀਆਂ ਰਹਿਣਗੀਆਂ! ਇਸ ਮੌਕੇ ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਕਾਦੂ ਪੁਰ ਕਲੋਨੀ ਵੱਲੋਂ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਅਤੇ ਉਨ੍ਹਾਂ ਨਾਲ ਮੰਗਤ ਰਾਮ ਕਲਿਆਣ ਰਾਸ਼ਟਰੀ ਸਕੱਤਰ,ਜਸਪਾਲ ਸਿੰਘ ਬੱਘਣ ਸਕੱਤਰ ਪੰਜਾਬ ਨੂੰ ਸਨਮਾਨਿਤ ਕੀਤਾ ਗਿਆ !ਇਸ ਮੌਕੇ ਹੋਰਨਾਂ ਤੌਂ ਇਲਾਵਾ ਪ੍ਰਧਾਨ ਰੇਸ਼ਮ ਸਿੰਘ,ਪਵਨ ਕੁਮਾਰ ਥਾਪਰ,ਸਰਬਜੀਤ ਸਿੰਘ ਸਾਬੀ,ਗੁਰਨਾਮ ਸਿੰਘ,ਮੁੱਖਤਿਆਰ ਰਾਮ ਪ੍ਰਚਾਰਕ,ਰਾਜ ਕੁਮਾਰ,ਪਰਮਜੀਤ ਸਿੰਘ,ਨਿਰਮਲ ਸਿੰਘ ਆਦਿ ਮੌਜੂਦ ਸਨ ।

130 Views