ਜੀ.ਜੀ.ਐੱਸ.ਪਬਲਿਕ ਸਕੂਲ ਜੋਗੇਵਾਲਾ ਦੇ ਵਿਦਿਆਰਥੀਆਂ ਅੰਤਰ ਯੁਵਕ ਮੇਲੇ ਵਿੱਚ ਕੀਤੀਆਂ ਪੁਜੀਸ਼ਨਜ ਪ੍ਰਾਪਤ

ਜੀ.ਜੀ.ਐੱਸ.ਪਬਲਿਕ ਸਕੂਲ ਜੋਗੇਵਾਲਾ ਦੇ ਵਿਦਿਆਰਥੀਆਂ ਅੰਤਰ ਯੁਵਕ ਮੇਲੇ ਵਿੱਚ ਕੀਤੀਆਂ ਪੁਜੀਸ਼ਨਜ ਪ੍ਰਾਪਤ
ਬਠਿੰਡਾ (ਜਸਵੀਰ ਸਿੱਧੂ)ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ.ਸੈਕੰ.ਸਕੂਲ ਜੋਗੇਵਾਲਾ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਖੇਤਰ ਤਲਵੰਡੀ ਸਾਬੋ ਵਿਖੇ ਸ੍ਰ.ਸ਼ਮਸ਼ੇਰ ਸਿੰਘ ਸਾਬਕਾ ਪੁਲਿਸ ਇੰਸਪੈਕਟਰ ਦੀ ਰਹਿਨੁਮਾਈ ਹੇਠ ਕਰਵਾਏ ਅੰਤਰ ਯੁਵਕ ਮੇਲੇ ਵਿੱਚ ਕੁਇਜ਼ ਮੁਕਾਬਲੇ ਵਿਚੋਂ ਚਹਿਲਪ੍ਰੀਤ ਕੌਰ ਜਮਾਤ ਬਾਰ੍ਹਵੀ ਅਤੇ ਹਰਵੀਰ ਕੌਰ ਜਮਾਤ ਦਸ਼ਵੀ ਨੇ ਦੂਸਰਾ ਦਰਜਾ ਪ੍ਰਾਪਤ ਕੀਤਾ।ਸੁੰਦਰ ਲਿਖਾਈ ਮੁਕਾਬਲੇ ਵਿਚੋਂ ਸਾਂਝਪ੍ਰੀਤ ਕੌਰ ਰਤਨ ਜਮਾਤ ਅੱਠਵੀਂ ਨੇ ਦੂਸਰਾ ਦਰਜਾ ਪ੍ਰਾਪਤ ਕਰਕੇ ਸਕੂਲ ਅਧਿਆਪਕਾਂ ਅਤੇ ਮਾਪਿਆਂ ਦਾ ਮਾਣ ਵਧਾਇਆ।ਜਸਕਰਨ ਸਿੰਘ ਅਤੇ ਮੈਡਮ ਪਰਵਿੰਦਰ ਕੌਰ ਨੇ ਅੰਤਰ ਯੁਵਕ ਮੇਲੇ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ।ਸੰਬੰਧਿਤ ਵਿਦਿਆਰਥੀਆਂ ਨੂੰ ਗੁਰੂ ਸਿੰਘ ਸਟੱਡੀ ਸਰਕਲ ਦੁਆਰਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸਕੂਲ ਵਿਖੇ ਪਹੁੰਚਣ ਤੇ ਮੈਨੇਜਿੰਗ ਕਮੇਟੀ ਦੀ ਤਰਫ਼ੋ ਹਰਪ੍ਰੀਤ ਸਿੰਘ ਬਰਾੜ ਨੇ ਸਮੁੱਚੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।ਇਸ ਸਮੇਂ ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।

432 Views