ਪੰਜਾਬ ਦੀ ਇਨਕਲਾਬੀ ਵਿਰਾਸਤ ਨੂੰ ਸੰਭਾਲਣ ਦੀ ਲੋੜ : ਕਾਮਰੇਡ ਸੁੱਖਵਿੰਦਰ ਸਿੰਘ ਸੇਖੋਂ
ਪੰਜਾਬ ਦੀ ਇਨਕਲਾਬੀ ਵਿਰਾਸਤ ਨੂੰ ਸੰਭਾਲਣ ਦੀ ਲੋੜ : ਕਾਮਰੇਡ ਸੁੱਖਵਿੰਦਰ ਸਿੰਘ ਸੇਖੋਂ
. ਕਾਲਾ ਸੰਘਿਆਂ 20 ਅਕਤੂਬਰ (ਮਨਜੀਤ ਮਾਨ) ਅੱਜ ਕਾਲਾ ਸੰਘਿਆਂ ਵਿਖ਼ੇ ਕਾਮਰੇਡ ਗੁਰਦਾਸ ਯਾਦਗਾਰ ਕਮੇਟੀ ਵਲੋਂ, ਕਾਮਰੇਡ ਗੁਰਦਾਸ ਦੀ ਯਾਦ ਵਿੱਚ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਭਾਸ਼ਣ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ) ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਸੁੱਖਵਿੰਦਰ ਸਿੰਘ ਸੇਖੋਂ ਨੇ ਦਿੱਤਾ l ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦੇ ਨਾਲ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਇੰਜ. ਸੀਤਲ ਸਿੰਘ ਸੰਘਾ, ਭੈਣ ਕ੍ਰਿਸ਼ਨਾ ਕੁਮਾਰੀ ਤੇ ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਦੀ ਪ੍ਰਿੰਸੀਪਲ ਸ੍ਰੀਮਤੀ ਬਲਜਿੰਦਰ ਕੌਰ ਸੇਖੋਂ ਸ਼ਾਮਲ ਸਨ l ਸਭ ਤੋਂ ਪਹਿਲਾਂ ਇੰਜ. ਸੀਤਲ ਸਿੰਘ ਸੰਘਾ ਨੇ ਸਭ ਨੂੰ ਜੀਓ ਆਇਆਂ ਆਖਿਆ ਤੇ ਕਾਮਰੇਡ ਗੁਰਦਾਸ ਦੇ ਜੀਵਨ ਸੰਘਰਸ਼ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ l ਇਸ ਦੇ ਨਾਲ ਨਾਲ ਉਨ੍ਹਾਂ ਪਿੰਡ ਕਾਲਾ ਸੰਘਿਆਂ ਦੀ ਇਨਕਲਾਬੀ ਵਿਰਾਸਤ ਬਾਰੇ ਵੀ ਜਾਣਕਾਰੀ ਦਿੱਤੀ ਤੇ ਪਿੰਡ ਤੇ ਲੋਕਾਂ ਨੂੰ ਪਿੰਡ ਦੀ ਇਨਕਲਾਬੀ ਵਿਰਾਸਤ ਨਾਲ ਇੱਕ ਸੁਰ ਹੋ ਕਿ ਚੱਲਣ ਦੀ ਅਪੀਲ ਕੀਤੀ l ਉਪਰੰਤ ਮੰਚ ਸੰਚਾਲਕ ਡਾ ਰਾਮ ਮੂਰਤੀ ਨੇ ਕਾਮਰੇਡ ਸੁੱਖਵਿੰਦਰ ਸੇਖੋਂ ਨੂੰ ਮੁੱਖ ਭਾਸ਼ਣ ਲਈ ਸੱਦਾ ਦਿੱਤਾ l ਕਾਮਰੇਡ ਸੇਖੋਂ ਨੇ ਆਪਣੇ ਭਾਸ਼ਣ ਰਾਹੀਂ ਹਜ਼ਾਰ ਲੋਕਾਂ ਨੂੰ ਪੰਜਾਬ ਦੀ ਇਨਕਲਾਬੀ ਵਿਰਾਸਤ ਨਾਲ ਜਾਣ ਪਹਿਚਾਣ ਕਰਵਾਉਂਦਿਆਂ ਗੁਰਬਾਣੀ ਅਤੇ ਸਿੱਖ ਧਰਮ ਚੋਂ ਮਿਸਾਲਾਂ ਦੇ ਕੇ ਵਿਸਥਾਰ ਸਹਿਤ ਦਸਿਆ ਕੇ ਜੋ ਜੀਵਨ ਕੀਮਤਾਂ ਅਤੇ ਜਿਉਣ ਢੰਗ ਸਾਨੂੰ ਸਿੱਖ ਗੁਰੂਆਂ ਅਤੇ ਸਾਡੇ ਇਨਕਲਾਬੀਆਂ ਨੇ ਸਾਨੂੰ ਦਰਸਾਇਆ ਸੀ ਅਸੀਂ ਉਸ ਨੂੰ ਲੱਗਭਗ ਤਿਆਗੋ ਹੀ ਚੁੱਕੇ ਹਾਂ l ਉਨ੍ਹਾਂ ਆਖਿਆ ਕੇ ਸਾਨੂੰ ਭਾਈ ਗੁਰਦਾਸ ਦੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝ ਕੇ ਪੜਨਾ ਚਾਹੀਦਾ ਹੈ ਤੇ ਜੀਵਨ ਵਿੱਚ ਅਪਨਾਉਣਾ ਚਾਹੀਦਾ ਹੈ l ਉਨ੍ਹਾਂ ਕਿਹਾ ਕੇ ਜੇ ਪੰਜਾਬ ਦੇ ਲੋਕ ਗੁਰਬਾਣੀ ਨੂੰ ਆਪਣਾ ਲੈਣ ਤਾਂ ਸਾਡਾ ਕੋਮੁਨਿਸਟਾਂ ਦਾ ਅੱਧਾ ਕੰਮ ਹੋ ਗਿਆ ਸਮਝੋ ਕਿਉਂਕਿ ਕਮਿਊਨਿਸਟ ਵਿਚਾਰਧਾਰਾ ਤੇ ਗੁਰਬਾਣੀ ਦੇ ਸਿਧਾਂਤਾਂ ਵਿੱਚ ਬਹੁਤ ਕੁੱਝ ਸਾਂਝਾ ਹੈ l ਇਸ ਤੋਂ ਇਲਾਵਾ ਉਨ੍ਹਾਂ ਨੇ ਨਸ਼ਿਆਂ ਦੀ ਸਮੱਸਿਆਂ ਅਤੇ ਪੰਜਾਬੀ ਨੌਜਵਾਨਾਂ ਦੀ ਵਿਦੇਸ਼ਾਂ ਵੱਲ ਖਿੱਚ ਦੇ ਕਰਨ ਵੀ ਦੱਸੇ, ਦਰਪੇਸ਼ ਸਮੱਸਿਆਵਾਂ ਦਾ ਜ਼ਿਕਰ ਵੀ ਕੀਤਾ ਤੇ ਇਨ੍ਹਾਂ ਸਮੱਸਿਆਵਾਂ ਦਾ ਸੰਭਾਵੀ ਹੱਲ ਆਪਣੀ ਇਨਕਲਾਬੀ ਵਿਰਾਸਤ ਨੂੰ ਸਮਝਣ ਤੇ ਅਪਨਾਉਣ ਵਿੱਚ ਦਸਿਆ l ਉਨ੍ਹਾਂ ਤੋਂ ਬਾਅਦ ਭੈਣ ਕ੍ਰਿਸ਼ਨਾ ਕੁਮਾਰੀ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਜਥੇਬੰਧਕ ਹੋ ਕੇ ਲਗਾਏ ਜਾ ਰਹੇ ਪ੍ਰੀਪੇਡ ਬਿਜਲੀ ਮੀਟਰਾਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ l ਇਸ ਤਰ੍ਹਾਂ ਇਹ ਸੈਮੀਨਾਰ ਹਾਜ਼ਰ ਲੋਕਾਂ ਵਿੱਚ ਆਪਣਾ ਯਾਦਗਾਰੀ ਪ੍ਰਭਾਵ ਛੱਡਦਾ ਹੋਇਆ ਸਮਾਪਤ ਹੋ ਗਿਆ l – ਰਿਪੋਰਟ: ਡਾ ਰਾਮ ਮੂਰਤੀ ਇਸ ਮੌਕੇ ਤੇ ਸਰਵਸ੍ਰੀ ਸਵੈਮਾਨ ਸੰਘਾ, ਡਾ ਸੁੱਖਵਿੰਦਰ ਸੰਘਾ ( ਸੇਵਮੁਕਤ ਡੀਨ ਤੇ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਰ ਸਾਬਕਾ ਸਰਪੰਚ ਸੰਜੀਵ ਕੁਮਾਰ ਹੈਪੀ, ਬਿਕਰਮਜੀਤ ਸਿੰਘ, ਜਥੇਦਾਰ ਗੁਰਦੇਵ ਸਿੰਘ ਸੰਘਾ, ਮੁਨੀਸ਼ ਕੁਮਾਰ ਸ਼ਰਮਾ, ਬਲਵੀਰ ਸਿੰਘ ਪੰਧੇਰ, ਸੰਦੀਪ ਕੁਮਾਰ, ਕਵਨ ਕੌਰ, ਮਾਸਟਰ ਸੁਖਜਿੰਦਰ ਸਿੰਘ, ਮਾਸਟਰ ਪਵਨ,ਰਾਜਵੀਰ ਕੌਰ ਬਲਜੀਤ ਸੰਘਾ, ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ,ਸਾਬੀ ਰਸੂਲਪੁਰੀ ਦੋਆਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ,ਲੱਕੀ , ਕੇਸਾਂ ਪੰਡਿਤ, ਕਾਮਰੇਡ ਰੋਣਕੀ ਰਾਮ, ਕਾਮਰੇਡ ਰੋਣਕੀ ਰਾਮ, ਡਾਕਟਰ ਨਿਰਮਲ ਸਿੰਘ ਸੰਧੂ ਚੱਠਾ ਤੇ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਤੇ ਮਾਈਆਂ ਭੈਣਾਂ ਹਾਜ਼ਿਰ ਸਨ l

