ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਕਾਲਾ ਸੰਘਿਆਂ ਚ ਅੱਖਾਂ ਦਾ ਮੁਫ਼ਤ ਚੈਕ ਅੱਪ ਕੈਂਪ ਲਗਾਇਆ
ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਕਾਲਾ ਸੰਘਿਆਂ ਚ ਅੱਖਾਂ ਦਾ ਮੁਫ਼ਤ ਚੈਕ ਅੱਪ ਕੈਂਪ ਲਗਾਇਆ
550 ਮਰੀਜ਼ਾਂ ਦਾ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦਾ ਕੀਤਾ ਚੈਕ ਅੱਪ
125 ਮਰੀਜ਼ਾਂ ਦੀਆਂ ਅੱਖਾਂ ਵਿੱਚ ਲੈੱਨਜ਼ ਪਾਉਣ ਦੀ ਕੋਈ ਕੀਤੀ ਚੌਣ
ਇਸ ਤਰ੍ਹਾਂ ਦੇ ਕਾਰਜ ਹਮੇਸ਼ਾ ਜਾਰੀ ਰਹਿਣਗੇ — ਪਰਮਜੀਤ ਸਿੰਘ ਬੱਸਣ
ਕਾਲਾ ਸੰਘਿਆਂ, 15 ਅਕਤੂਬਰ (ਮਨਜੀਤ ਮਾਨ )
ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਜੀ ਕਾਲਾ ਸੰਘਿਆਂ, ਜ਼ਿਲ੍ਹਾ ਕਪੂਰਥਲਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਆਈ ਕੇਅਰ ਐਂਡ ਰੈਟੀਨਾ ਸੈਂਟਰ ਲਾਂਬੜਾ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਘਰ ਦੇ ਕੰਪਲੈਕਸ ਵਿੱਚ ਅੱਖਾਂ ਦਾ ਮੁਫ਼ਤ ਚੈਕਅੱਪ ਤੇ ਅਪ੍ਰੇਸ਼ਨ ਕੈਂਪ ਲਗਾਇਆ ਗਿਆ, ਜਿਸਦੀ ਆਰੰਭਤਾ ਹੈਡ ਗ੍ਰੰਥੀ ਗਿਆਨੀ ਪਲਵਿੰਦਰ ਸਿੰਘ ਸੋਹਲ ਵੱਲੋਂ ਮਰੀਜ਼ਾਂ ਦੀ ਤੰਦਰੁਸਤੀ ਲਈ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਨ ਦੇ ਨਾਲ ਕੀਤੀ ਗਈ।
ਇਸੇ ਦੌਰਾਨ ਹਸਪਤਾਲ ਦੇ ਮੈਨੇਜਰ ਨਿਤਿਨ ਜੱਗੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਸ ਕੈਂਪ ਦੌਰਾਨ 4 ਘੰਟੇ ਤੋਂ ਵਧੇਰੇ ਸਮੇਂ ਤੱਕ ਕਰੀਬ 550 ਮਰੀਜ਼ਾਂ ਦੀਆਂ ਅੱਖਾਂ ਦਾ ਅੱਖਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾਕਟਰ ਨਲਿਨੀ ਸਕਸੈਨਾ ਵੱਲੋਂ ਚੈੱਕਅਪ ਕੀਤਾ ਗਿਆ ਤੇ 125 ਦੇ ਕਰੀਬ ਮਰੀਜ਼ਾਂ ਦੀ ਆਪ੍ਰੇਸ਼ਨ ਲਈ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ 15 ਮਰੀਜ਼ਾਂ ਦੀਆਂ ਅੱਖਾਂ ਦੇ ਰੋਜ਼ਾਨਾ ਹਸਪਤਾਲ ਲਿਜਾ ਕੇ ਆਪ੍ਰੇਸ਼ਨ ਕੀਤੇ ਜਾਇਆ ਕਰਨਗੇ,ਜਿਸ ਲਈ ਮਰੀਜ਼ਾਂ ਨੂੰ ਬਾਕਾਇਦਾ ਟਾਈਮ ਦੇ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੈਂਪ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਪਾਂਸਰ ਕੀਤਾ ਗਿਆ ਹੈ ਤੇ ਮਰੀਜ਼ਾਂ ਨੂੰ ਗੁਰੂ ਘਰ ਤੋਂ ਬਾਕਾਇਦਾ ਹਸਪਤਾਲ ਲਿਜਾਣ ਤੇ ਛੱਡਣ ਦੇ ਵੀ ਪੂਰਨ ਪ੍ਰਬੰਧ ਕੀਤੇ ਗਏ ਹਨ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ ਹਨ।
ਇਸ ਮੌਕੇ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਪਰਮਜੀਤ ਸਿੰਘ ਬੱਸਣ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਦੀਆਂ ਦੋਹਾਂ ਪੰਚਾਇਤਾਂ ਖਾਸ ਕਾਲਾ ਤੇ ਆਲਮਗੀਰ ਅਤੇ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲੋਕਾਈ ਦੇ ਭਲੇ ਲਈ ਅਜਿਹੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਖਾਂ ਦੀ ਰੌਸ਼ਨੀ ਬਣਾ ਕੇ ਦੇਣਾ ਬਹੁਤ ਵੱਡੇ ਪੁੰਨ ਦਾ ਕਾਰਜ ਹੈ ਤੇ ਇਸ ਸਰਬੱਤ ਦੇ ਭਲੇ ਲਈ ਸਹਿਯੋਗ ਕਰਨ ਵਾਲੇ ਲੋਕ ਧੰਨਵਾਦ ਦੇ ਪਾਤਰ ਹਨ।ਸਰਪੰਚ ਮਨਿੰਦਰਪਾਲ ਸਿੰਘ ਮੰਨਾ ਨੇ ਵੀ ਆਖਿਆ ਕਿ ਵੱਧ ਰਹੇ ਪ੍ਰਦੂਸ਼ਣ ਤੇ ਘਟੀਆ ਖੁਰਾਕ ਕਾਰਨ ਮਨੁੱਖ ਗੰਭੀਰ ਬੀਮਾਰੀਆਂ ਦੀ ਜਕੜ ਵਿੱਚ ਆ ਰਿਹਾ ਹੈ ਤੇ ਮਹਿੰਗਾ ਇਲਾਜ ਹਰ ਕਿਸੇ ਦੇ ਬੱਸ ਦੀ ਗੱਲ ਨਹੀਂ ਰਹੀ, ਜਿਸ ਕਾਰਨ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਪੰਜਾਬ ਭਰ ਵਿੱਚ ਅਹਿਮ ਰੋਲ ਅਦਾ ਕਰ ਰਹੀਆਂ ਹਨ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਡਾ. ਧਰੁਵ , ਮੈਨੇਜਰ ਜੋਗਿੰਦਰ ਸਿੰਘ, ਸਰਪੰਚ ਮਨਿੰਦਰਪਾਲ ਸਿੰਘ ਮੰਨਾ, ਮਨਜੀਤ ਸਿੰਘ ਅਵਾਦਾਨ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜਲੰਧਰ, ਕਸ਼ਮੀਰ ਸਿੰਘ ਆਈਤਾਨ, ਕੁਲਦੀਪ ਕੁਮਾਰ ਲੂੰਬਾ, ਅਰਜਨ ਸਿੰਘ ਆਇਤਨ, ਜਸਵੀਰ ਸਿੰਘ, ਗੁਰਦਾਵਰ ਸਿੰਘ ਜੱਲੋਵਾਲ , ਨਰਿੰਦਰ ਸਿੰਘ ਸੰਘਾ, ਸਰਵਣ ਸਿੰਘ ਸੰਘਾ, ਗੁਰਦਿਆਲ ਸਿੰਘ ਸੰਘਾ,
,ਸੁਲੱਖਣ ਸਿੰਘ ਬਿੱਲੂ ਸ਼ਹਿਰੀਆਂ, ਸਤਨਾਮ ਸਿੰਘ ਭੋਲੂ, ਸੰਜੀਵ ਕੌਂਡਲ, ਗੁਰਦੇਵ ਸਿੰਘ ਮਾਧੋਪੁਰ, ਗੁਰਦੀਪ ਸਿੰਘ, ਪਵਿੱਤਰ ਸਿੰਘ ਸੰਘਾ, ਗੁਰਪ੍ਰੀਤ ਸਿੰਘ ਗੋਪੀ ਪ੍ਰਧਾਨ ਨੌਜਵਾਨ ਜਾਗਰਣ ਕਮੇਟੀ, ਰਿੱਕੀ ਸਰਨਾ, ਮਨਿੰਦਰ ਲਾਲ, ਜਸਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਮਨਪ੍ਰੀਤ, ਕਾਮਰੇਡ ਕੁਲਦੀਪ, ਹਸਪਤਾਲ ਦੇ ਸਟਾਫ ਮੈਂਬਰਜ਼ ਹਰਪ੍ਰੀਤ ਪ੍ਰੀਤੀ, ਨੰਦਨੀ, ਪਵਨ, ਪਰਮਿੰਦਰ ਤੇ ਗੌਤਮ
ਆਦਿ ਹਾਜ਼ਰ ਸਨ।

