ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਾਲਾ ਸੰਘਿਆਂ ਦੀ ਦਾਣਾ ਮੰਡੀ ਚ ਭਾਰ ਤੋਲ ਮਸਲਾ ਹੱਲ ਕਰਵਾਇਆ
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਾਲਾ ਸੰਘਿਆਂ ਦੀ ਦਾਣਾ ਮੰਡੀ ਚ ਭਾਰ ਤੋਲ ਮਸਲਾ ਹੱਲ ਕਰਵਾਇਆ
ਕਾਲਾ ਸੰਘਿਆਂ, 10 ਅਕਤੂਬਰ (ਮਨਜੀਤ ਮਾਨ)- ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਕਾਲਾ ਸੰਘਿਆਂ ਯੂਨਿਟ ਵੱਲੋਂ ਕਾਲਾ ਸੰਘਿਆਂ ਦੀ ਦਾਣਾ ਮੰਡੀ ਵਿਖੇ ਤੋਲ ਸਬੰਧੀ ਮਸਲਾ ਹੱਲ ਕੀਤਾ ਗਿਆ। ਇਕਾਈ ਪ੍ਰਧਾਨ ਪਲਵਿੰਦਰ ਸਿੰਘ ਨੇ ਦੱਸਿਆ ਕਿ ਖਾਲੀ ਬੋਰੀਆਂ ਤੋਲ 540 ਗ੍ਰਾਮ ਹੈ ਜਦੋਂ ਕਿ ਕੰਡਾ 700 ਗ੍ਰਾਮ ਤੇ ਬੰਨਿਆਂ ਜਾਂਦਾ ਹੈ। ਜੱਥੇਬੰਦੀ ਵੱਲੋਂ ਕਿਸਾਨਾਂ ਦੇ ਸਹਿਯੋਗ ਨਾਲ ਇਸ ਮਸਲੇ ਨੂੰ ਹੱਲ ਕਰਦੇ ਹੋਏ ਕੰਡਾ 600 ਗ੍ਰਾਮ ਤੇ ਬੰਨਿਆ ਜਾਵੇਗਾ। ਇਹ ਫੈਂਸਲਾ ਕਿਸਾਨਾਂ, ਆੜਤੀਆਂ ਅਤੇ ਅਧਿਕਾਰੀਆਂ ਵੱਲੋਂ ਪ੍ਰਵਾਨ ਕੀਤਾ ਗਿਆ। ਇਸ ਮੀਟਿੰਗ ਦੌਰਾਨ ਪ੍ਰਗਟ ਸਿੰਘ, ਬਲਜਿੰਦਰ ਸਿੰਘ ਸੰਘਾ, ਰਛਪਾਲ ਸਿੰਘ ਫਜਲਾਬਾਦ, ਟਹਿਲ ਸਿੰਘ, ਹਰਜਿੰਦਰ ਸਿੰਘ, ਅੰਮ੍ਰਿਤ ਸਿੰਘ, ਕਰਨੈਲ ਸਿੰਘ, ਗਵਿੰਦਰ ਸਿੰਘ ਪਾਹੜਾ, ਕਸ਼ਮੀਰ ਸਿੰਘ, ਰਘਵੀਰ ਸਿੰਘ ਸੂਬਾ ਮੀਤ ਪ੍ਰਧਾਨ ਤੇ ਫੁੰਮਣ ਸਿੰਘ ਆਦਿ ਹਾਜਰ ਸਨ।
86 Views

