ਕਲੱਸਟਰ ਜਮਾਲਪੁਰ ਵਿਖੇ ਦੋ ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਸਫਲਤਾ ਪੂਰਵਕ ਸੰਪੰਨ

*ਕਲੱਸਟਰ ਜਮਾਲਪੁਰ ਵਿਖੇ ਦੋ ਰੋਜ਼ਾ ਪ੍ਰਾਇਮਰੀ ਸਕੂਲ ਖੇਡਾਂ ਸਫਲਤਾ ਪੂਰਵਕ ਸੰਪੰਨ*
ਭੋਗਪੁਰ (ਪਰਮਜੀਤ ਪਚਰੰਗਾ ) “ਬੇਸ਼ੱਕ ਛੋਟੇ ਬੱਚੇ ਕੋਮਲ ਕਲੀਆਂ ਦੀ ਤਰ੍ਹਾਂ ਹੁੰਦੇ ਹਨ ਪਰ ਫਿਰ ਵੀ ਇਹਨਾਂ ਮਿਹਨਤੀ ਅਧਿਆਪਕਾਂ ਦੁਆਰਾ ਇਹਨਾਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢ ਕੇ ਉਜਾਗਰ ਕਰਨ ਦੀ ਕਲਾ ਹੁੰਦੀ ਹੈ l ਇਸ ਤਰਾਂ ਹੀ ਖੇਡਾਂ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਬਲਕਿ ਇਹ ਆਪਸੀ ਮਿਲਵਰਤਨ ਨਾਲ ਰਹਿਣਾ, ਭੇਦ ਭਾਵ ਖ਼ਤਮ ਕਰਨਾ ਅਤੇ ਇਕਜੁੱਟਤਾ ਦਾ ਸੁਨੇਹਾ ਵੀ ਦਿੰਦੀਆਂ ਹਨ ” ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭੋਗਪੁਰ ਸ਼੍ਰੀ ਅਵਤਾਰ ਸਿੰਘ ਜੀ ਨੇ ਕਲੱਸਟਰ ਜਮਾਲਪੁਰ ਵਿਖੇ ਸੈਂਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਇਨਾਮ ਵੰਡ ਸਮਾਰੋਹ ਦੌਰਾਨ ਕੀਤਾ I ਇਹਨਾਂ ਦੋ ਰੋਜ਼ਾ ਖੇਡਾਂ ਦੇ ਪਹਿਲੇ ਦਿਨ ਮੁੰਡਿਆਂ ਦੀਆਂ ਅਤੇ ਦੂਜੇ ਦਿਨ ਕੁੜੀਆਂ ਦੀਆਂ ਖੇਡਾਂ ਕਰਵਾਈਆਂ ਗਈਆਂ I ਇਸ ਦੌਰਾਨ ਬੁੱਲੋਵਾਲ, ਕੋਟਲੀ ਸਜਾਵਰ, ਮੁਮੰਦਪੁਰ, ਜਮਾਲਪੁਰ ਅਤੇ ਕੁਰਾਲਾ ਸਕੂਲਾਂ ਦੇ ਵਿਦਿਆਰਥੀਆਂ ਵਿਚਕਾਰ ਕਬੱਡੀ, ਖੋ -ਖੋ, ਫੁੱਟਬਾਲ, ਬੈਡਮਿੰਟਨ, ਜਿਮਨਾਸਟਿਕ, ਦੌੜਾਂ, ਲੰਬੀ ਛਾਲ, ਮਿੰਨੀ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਗਏ I ਇਨਾਮ ਵੰਡ ਸਮਾਰੋਹ ਮੌਕੇ ਬੀ. ਪੀ. ਈ. ਓ. ਸ਼੍ਰੀ ਅਵਤਾਰ ਸਿੰਘ ਜੀ,ਪੰਚਾਇਤ ਮੈਂਬਰ ਸ. ਬਲਜਿੰਦਰ ਸਿੰਘ,ਨੰਬਰਦਾਰ ਸ.ਅਮਰਜੀਤ ਸਿੰਘ, ਐੱਸ. ਐੱਮ. ਸੀ. ਚੇਅਰਪਰਸਨ ਸ਼੍ਰੀਮਤੀ ਮਮਤਾ,ਸੀ. ਐੱਚ. ਟੀ. ਮਥਰੇਸ਼ ਕੁਮਾਰ, ਓਮ ਪ੍ਰਕਾਸ਼ ਬੁੱਲੋਵਾਲ, ਪਵਨ ਕੁਮਾਰ ਮੁਮੰਦਪੁਰ, ਅਮਰਜੀਤ ਕੌਰ ਜਮਾਲਪੁਰ,ਸੋਨੀਆ ਰੰਧਾਵਾ ਘੁੰਮਣ, ਵਿਜੇ ਕੁਮਾਰ ਕੁਰਾਲਾ ਤੋਂ ਇਲਾਵਾ ਨਰਿੰਦਰ ਸਿੰਘ, ਮੰਗਾ, ਕੁਲਦੀਪ ਸਿੰਘ, ਸੀਮਾ, ਰਣਜੀਤ ਕੌਰ, ਕਮਲੇਸ਼ ਹਾਜ਼ਰ ਸਨ I ਖੇਡਾਂ ਵਿੱਚੋਂ ਪਹਿਲਾ,ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਜਿੱਥੇ ਮੈਡਲ ਤਕਸੀਮ ਕੀਤੇ ਉੱਥੇ ਹਾਜ਼ਰ ਮਹਿਮਾਨਾਂ ਨੂੰ ਵੀ ਸਕੂਲ ਸਟਾਫ਼ ਵੱਲੋਂ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ I ਸਟੇਜ ਸੈਕਟਰੀ ਦੀ ਭੂਮਿਕਾ ਮੈਡਮ ਲਖਵਿੰਦਰ ਕੌਰ ਤੇ ਮੈਡਮ ਨਿਮਰਤਾ ਕੁਮਾਰੀ ਵੱਲੋਂ ਬਾਖੂਬੀ ਨਿਭਾਈ ਗਈ I

65 Views