ਪੰਜਾਬ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ।
ਪੰਜਾਬ ਨੰਬਰਦਾਰ ਯੂਨੀਅਨ ਸਮਰਾ ਗਰੁੱਪ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ।

ਬਠਿੰਡਾ(ਜਸਵੀਰ ਸਿੱਧੂ) ਨੰਬਰਦਾਰ ਯੂਨੀਅਨ ਪੰਜਾਬ (ਸਮਰਾ ਗਰੁੱਪ) ਦੀ ਮੀਟਿੰਗ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਵਿਖੇ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਹੋਈ।ਜਿਸ ਵਿੱਚ ਸੁਰਜੀਤ ਸਿੰਘ ਨੰਨਹੇੜਾ ਕਾਰਜਕਾਰੀ ਪ੍ਰਧਾਨ ਪੰਜਾਬ, ਗੁਰਦਰਸ਼ਨ ਸਿੰਘ ਗਲੋਲੀ ਚੀਫ ਪੈਟਰਨ ਪੰਜਾਬ,ਦਰਸ਼ਨ ਸਿੰਘ ਮਾਲਵਾ ਸੀਨੀਅਰ ਮੀਤ ਪ੍ਰਧਾਨ,ਕੁਲਦੀਪ ਸਿੰਘ ਬੇਲੇਵਾਲਾ ਮੀਤ ਪ੍ਰਧਾਨ ਪੰਜਾਬ, ਜਸਵਿੰਦਰ ਸਿੰਘ ਰਾਣਾ ਸਹਾਇਕ ਸਕੱਤਰ ਪੰਜਾਬ,ਗੁਰਦੀਪ ਸਿੰਘ ਬੰਗੀ ਮੈਂਬਰ ਪੰਜਾਬ ਬਾਡੀ, ਅਮ ਜ਼ਿਲ੍ਹਾ ਬਠਿੰਡਾ ਦੇ ਚੇਅਰਮੈਨ ਹਰਭਜਨ ਸਿੰਘ ਖਾਨਾ, ਜ਼ਿਲ੍ਹਾ ਪ੍ਰਧਾਨ ਭਾਕਰ ਸਿੰਘ, ਰੇਸ਼ਮ ਸਿੰਘ, ਜਿਲ੍ਹਾ ਖਜਾਨਚੀ, ਗੁਰਪ੍ਰੀਤ ਸਿੰਘ ਜ਼ਿਲ੍ਹਾ ਸਕੱਤਰ, ਮੇਜਰ ਸਿੰਘ ਬੱਜੋਆਣਾ ਤਹਿਸੀਲ ਪ੍ਰਧਾਨ, ਦਰਸ਼ਨ ਸਿੰਘ ਬਾਲਿਆਂਵਾਲੀ ਤਹਿਸੀਲ ਪ੍ਰਧਾਨ,ਮਨਦੀਪ ਸਿੰਘ ਗੋਨਿਆਣਾ ਤਹਿਸੀਲ ਪ੍ਰਧਾਨ, ਗੁਰਪਾਲ ਸਿੰਘ ਲਾਲੇਆਣਾ ਤਹਿਸੀਲ ਪ੍ਰਧਾਨ, ਗੁਰਮੀਤ ਸਿੰਘ ਮੌੜ, ਜਿਲ੍ਹਾ ਅਤੇ ਤਹਿਸੀਲ ਦੇ ਸਮੂਹ ਅਹੁਦੇਦਾਰਾਂ ਤੇ ਨੰਬਰਦਾਰ ਸਾਹਿਬਾਨ ਨੇ ਸ਼ਿਰਕਤ ਕੀਤੀ।ਇਸ ਮੀਟਿੰਗ ਦਾ ਮਕਸਦ ਪੰਜਾਬ ਨੰਬਰਦਾਰ ਯੂਨੀਅਨ 643 ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਬਾਡੀ ਵੱਲੋਂ ਸਰਕਾਰ ਦੇ ਆਪਣੇ ਚੋਣ ਮਨੋਰਥ ਪੱਤਰ ਵਿਚ ਨੰਬਰਦਾਰ ਵਰਗ ਨਾਲ ਕੀਤੇ ਵਾਅਦਿਆ ਤੋਂ ਮੁਨਕਰ ਹੋ ਵਾਰ ਵਾਰ ਮੀਟਿੰਗ ਦੇ ਕੇ ਮੰਗਾਂ ਨੂੰ ਲਾਗੂ ਨਾ ਕਰਨ ਦੇ ਰਵੱਈਏ ਖਿਲਾਫ ਤਹਿਸੀਲ, ਜਿਲ੍ਹਾ ਪੱਧਰ ਤੇ ਨੰਬਰਦਾਰ ਭਾਈਚਾਰੇ ਦੀ ਲਾਮਬੰਦੀ ਕਰ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨਾ ਸੀ।ਜਿਸ ਸਬੰਧੀ ਸੁਰਜੀਤ ਸਿੰਘ ਨੰਨਹੇੜਾ ਸੂਬਾ ਕਾਰਜਕਾਰੀ ਪ੍ਰਧਾਨ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜੋ ਸਾਡੇ ਸੂਬਾ ਪ੍ਰਧਾਨ ਸ੍ਰ ਗੁਰਪਾਲ ਸਿੰਘ ਸਮਰਾ, ਸੂਬਾ ਸਕੱਤਰ ਰਛਪਾਲ ਸਿੰਘ ਕੁਲਾਰ ਤੇ ਸਮੁੱਚੀ ਪੰਜਾਬ ਬਾਡੀ ਨਾਲ ਹੋਈਆਂ ਮੀਟਿੰਗਾਂ ਦੌਰਾਨ ਵਾਅਦੇ ਕੀਤੇ ਸਨ ਤੇ ਹਰਾ ਪੈੱਨ ਸਭ ਤੋਂ ਪਹਿਲਾਂ ਨੰਬਰਦਾਰਾਂ ਦੀਆਂ ਹੱਕੀ ਮੰਗਾ ਤੇ ਚਲਾਉਣ ਦਾ ਭਰੋਸਾ ਦਿੱਤਾ ਸੀ। ਹੁਣ ਸੱਤਾ ਹਾਸਿਲ ਹੋਣ ਤੇ ਉਸ ਹਰੇ ਪੈਨ ਦੀ ਸਿਆਹੀ ਸੁੱਕ ਗਈ ਲੱਗਦੀ ਹੈ, ਤਦ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਹੋਰ ਮੰਤਰੀ ਸਾਹਿਬਾਨ ਵਾਰ ਵਾਰ ਮੀਟਿੰਗਾਂ ਕਰਨ ਤੇ ਵੀ ਨੰਬਰਦਾਰ ਭਾਈਚਾਰੇ ਦੀਆਂ ਮੰਗਾ ਪ੍ਰਤੀ ਸੰਜੀਦਾ ਨਹੀਂ ਹਨ।ਗੁਰਦਰਸ਼ਨ ਸਿੰਘ ਗਲੋਲੀ ਚੀਫ ਪੈਟਰਨ ਪੰਜਾਬ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਨੰਬਰਦਾਰੀ ਸੰਘਰਸ਼ ਤੋਂ ਬਾਅਦ ਲਾਗੂ ਕੀਤਾ 500 ਰੁਪਏ ਮਾਣ ਭੱਤਾ ,ਬਾਦਲ ਸਰਕਾਰ ਵੱਲੋਂ 1000 ਤੇ ਉਸਤੋਂ ਬਾਅਦ 1500 ਕਰਨ ਤੋਂ ਬਾਅਦ ਪਿਛਲੇ 10 ਸਾਲਾਂ ਤੋਂ ਜਿਉਂ ਦਾ ਤਿਉਂ 1500 ਰੁਪਏ ਹੀ ਖੜ੍ਹਾ ਹੈ। ਜਿਸ ਦੇ ਵਾਧੇ ਅਤੇ ਰਵਾਇਤੀ ਨੰਬਰਦਾਰੀ ਪ੍ਰਥਾ ਨੂੰ ਲਾਗੂ ਰੱਖਣ ਸਬੰਧੀ ਪੰਜਾਬ ਸਰਕਾਰ ਚੋਣ ਮਨੋਰਥ ਪੱਤਰ ਵਿੱਚ ਗਰੰਟੀ ਦੇ ਰੂਪ ਵਿੱਚ ਦਰਜ ਕਰਕੇ ਵੀ ਭੁੱਲਦੀ ਜਾ ਰਹੀ ਹੈ। ਜਿਸ ਨੂੰ ਚੇਤੇ ਕਰਵਾਉਣ ਲਈ ਤਹਿਸੀਲਾਂ ਤੋ ਲੈ ਜਿਲ੍ਹਾ ਪੱਧਰੀ ਲਾਮਬੰਦੀ ਕਰ ਮੁੱਖ ਮੰਤਰੀ ਦੇ ਘਰ ਮੂਹਰੇ ਭੁੱਖ ਹੜਤਾਲ ਕੀਤੀ ਜਾਵੇਗੀ।ਇਸ ਮੌਕੇ ਦਰਸ਼ਨ ਸਿੰਘ ਮਾਲਵਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਕਿਹਾ ਕਿ ਪਾਰਟੀਆਂ ਸੱਤਾ ਵਿੱਚ ਆਉਣ ਤੇ ਰੰਗ ਵਟਾ ਜਾਂਦੀਆਂ ਹਨ ਅਤੇ ਆਪਣੇ ਵਾਅਦਿਆ ਤੋ ਭੱਜ ਗੂੰਗੀਆਂ ਬਹਿਰੀਆਂ ਹੋ ਜਾਂਦੀਆ ਹਨ । ਉਨ੍ਹਾਂ ਨੂੰ ਸੰਘਰਸ਼ ਦੇ ਜ਼ਰੀਏ ਹੀ ਕੁਝ ਸੁਣਾਇਆ ਤੇ ਸਮਝਾਇਆ ਜਾ ਸਕਦਾ ਹੈ।ਇਸ ਦੇ ਲਈ ਨੰਬਰਦਾਰ ਭਾਈਚਾਰੇ ਨੂੰ ਜਲਦੀ ਤੇ ਫੌਰੀ ਸੰਘਰਸ਼ ਵਿੱਢਣ ਦੀ ਜਰੂਰਤ ਹੈ।ਇਸ ਮੌਕੇ ਗੁਰਦੀਪ ਸਿੰਘ ਬੰਗੀ ਮੈਂਬਰ ਪੰਜਾਬ ਬਾਡੀ ਨੇ ਕਿਹਾ ਕਿ ਨੰਬਰਦਾਰ ਸਰਕਾਰੀ ਮਸ਼ੀਨਰੀ ਦਾ ਇੱਕ ਅਹਿਮ ਹਿੱਸਾ ਹੁੰਦੇ ਹਨ,ਜੋ ਸਮਾਜ ਤੇ ਸਰਕਾਰ ਵਿੱਚ ਕੜੀ ਦੇ ਰੂਪ ਵਿੱਚ ਜੁੜੇ ਹੁੰਦੇ ਹਨ,ਜਿਸ ਨੇ ਸਰਕਾਰ ਦੀਆਂ ਨੀਤੀਆਂ ਸਮਾਜ ਤੱਕ ਅਤੇ ਸਮਾਜ ਦੀਆਂ ਮੁਸ਼ਕਿਲਾਂ ਸਰਕਾਰ ਤੱਕ ਪਹੁੰਚਾਉਣ ਦਾ ਕਾਰਜ ਕਰਨਾ ਹੁੰਦਾ ਹੈ। ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਨੰਬਰਦਾਰ ਵਰਗ ਦੀ ਸਮਰੱਥਾ ਨੂੰ ਸਮਝ ਪੜ੍ਹਾਈ ਲਿਖਾਈ ਵਿੱਚ ਆਪਣੀ ਪਰਜਾ ਨੂੰ ਸਾਖਰਤਾ ਪ੍ਰਦਾਨ ਕਰਨ ਲਈ “ਕਾਇਦੇ ਨੂਰ ” ਨਾਮ ਦਾ ਕਾਇਦਾ ਨੰਬਰਦਾਰ ਭਾਈਚਾਰੇ ਨੂੰ ਪੜ੍ਹਾ, ਸਮਝਾ, ਉਨ੍ਹਾਂ ਤੋ ਅੱਗੇ ਇਸ ਨੂੰ ਪੰਜ-ਪੰਜ ਹੋਰ ਵਿਅਕਤੀਆਂ ਵਿੱਚ ਤਕਸੀਮ ਕਰਵਾ,ਉਸ ਸਮੇ ਦੇ ਪੰਜਾਬ ਰਾਜ ਨੂੰ ਪੱਛਮੀ ਮੁਲਕਾਂ ਨਾਲੋਂ ਵੱਧ ਸਾਖਰਤਾ ਪ੍ਰਦਾਨ ਕਰਵਾ ਦਿੱਤੀ ਸੀ।ਪਰੰਤੂ ਪਿਛਲੀਆਂ ਤੇ ਮੌਜੂਦਾ ਸਰਕਾਰਾਂ ਮਾਮੂਲੀ ਉਜਰਤ ਉਤੇ ਸਮਾਜ ਦੀ ਭਲਾਈ ਤੇ ਸਰਕਾਰ, ਪ੍ਰਸ਼ਾਸਨ ਦਾ ਸਹਿਯੋਗ ਕਰਨ ਵਾਲੇ ਨੰਬਰਦਾਰ ਭਾਈਚਾਰੇ ਦੇ ਮਾਣ ਸਨਮਾਣ ਨੂੰ ਅਣਗੌਲਿਆ ਕਰ ਰਹੀ ਹੈ।ਜਿਸ ਲਈ ਨੰਬਰਦਾਰ ਭਾਈਚਾਰੇ ਦਾ ਸਰਕਾਰ ਤੋਂ ਨਿਰਾਸ ਤੇ ਹਤਾਸ ਹੋਣਾ ਸੁਭਾਵਿਕ ਹੈ।ਇਸ ਮੌਕੇ ਜਸਵਿੰਦਰ ਸਿੰਘ ਰਾਣਾ ਸਹਾਇਕ ਸਕੱਤਰ ਪੰਜਾਬ ਨੇ ਆਪਣੀਆਂ ਹੱਕੀ ਮੰਗਾ, ਮਾਣ ਭੱਤੇ ਵਿੱਚ ਵਾਧੇ ,ਰਵਾਇਤੀ ਨੰਬਰਦਾਰੀ ਪ੍ਰਥਾ, ਬੱਸ ਸਫਰ ਟੋਲ ਪਲਾਜਾ ਮੁਫ਼ਤ ਤੇ ਮਾਣ ਸਨਮਾਣ ਦੀ ਬਹਾਲੀ ਲਈ ਪੰਜਾਬ ਬਾਡੀ ਨਾਲ ਮੋਢੇ ਨਾਲ ਮੋਢਾ ਡਾਹ ਤੁਰਨ ਦਾ ਸੱਦਾ ਦਿੱਤਾ ਤੇ ਸਮੁੱਚੇ 35000/- ਨੰਬਰਦਾਰਾਂ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਸੰਘਰਸ਼ ਦਾ ਪਾਂਧੀ ਬਨਣ ਲਈ ਪ੍ਰੇਰਿਆ।ਇਸ ਮੌਕੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਭਾਕਰ ਸਿੰਘ ਕਣਕਵਾਲ,ਸਮੂਹ ਤਹਿਸੀਲਾਂ ਦੇ ਪ੍ਰਧਾਨ ਸਾਹਿਬਾਨ ਮੇਜਰ ਸਿੰਘ ਨਥਾਣਾ, ਦਰਸ਼ਨ ਸਿੰਘ ਬਾਲਿਆਂਵਾਲੀ, ਮਨਦੀਪ ਸਿੰਘ ਗੋਨਿਆਣਾ, ਗੁਰਪਾਲ ਸਿੰਘ ਤਲਵੰਡੀ ਸਾਬੋ ਨੇ ਭਰੋਸਾ ਦਿੱਤਾ ਕਿ ਜਦੋਂ ਵੀ ਪੰਜਾਬ ਬਾਡੀ ਸੱਦਾ ਦੇਵੇਗੀ ਬਠਿੰਡਾ ਜਿਲ੍ਹਾ ਸਮੁੱਚੇ ਨੰਬਰਦਾਰ ਭਾਈਚਾਰੇ ਨੂੰ ਨਾਲ ਲੈ ਸੰਘਰਸ਼ ਵਿੱਚ ਵੱਧ ਚੜ੍ਹ ਕੇ ਸਾਥ ਦੇਵੇਗੀ।

