ਤੇਰਾ ਤੇਰਾ ਚੈਰੀਟੇਬਲ ਟਰੱਸਟ ਨੇ ਡੇਂਗੂ ‘ਤੇ ਵਾਰ ਹਰ ਸ਼ੁਕਰਵਾਰ ਮੁਹਿੰਮ ਤਹਿਤ ੲਿਲਾਕਾ ਨਾਨਕ ਨਗਰੀ ਚਹੈੜੂ ਵਿਖੇ ਘਰ ਘਰ ਜਾ ਕੇ ਡੈਗੂ ਦਾ ਲਾਰਵਾ ਚੈਕ ਕਰਵਾੲਿਆ

ਜਾਗਰੂਕਤਾ ਨਾਲ ਹੀ ਅਸੀਂ ਡੇਂਗੂ ਤੋਂ ਬੱਚ ਸਕਦੇ ਹਾਂ : ਡਾ ਸਤਕਰਨ ਸਿੰਘ

ਫਗਵਾੜਾ ( ਡਾ ਰਮਨ )ਸਮਾਜ ਸੇਵਾ ਦੇ ਖੇਤਰ ਚ ਅਪਣੇ ਕਦਮ ਵਧਾੳੁਣ ਹੋੲੇ ਤੇਰਾ ਤੇਰਾ ਚੈਰੀਟੇਬਲ ਟਰੱਸਟ ਜੰਲਧਰ ਵਲੋਂ ਲੋਕਾ ਨੂੰ ਡੈਗੂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਪੀ ਐਚ ਸੀ ਪਾਛਟ ਦੀ ਟੀਮ ਦੇ ਸਹਿਯੋਗ ਨਾਲ ਅੱਜ ੲਿਲਾਕਾ ਨਾਨਕ ਨਗਰੀ ਚਹੈੜੂ ਵਿਖੇ ਲਾਰਵਾ ਚੈਕਿੰਗ ਕਰਨ ਦੇ ਨਾਲ-ਨਾਲ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਵੀ ਕੀਤਾ ਗਿਆ ਸਿਵਲ ਸਰਜਨ ਕਪੂਰਥਲਾ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੀ ਐਚ ਸੀ ਪਾਛਟ ਦੇ ਸੀਨੀਅਰ ਮੈਡੀਕਲ ਅਫਸਰ ਡਾ ਰੁਪਿੰਦਰ ਕੌਰ ਦੀ ਅਗਵਾਈ ਅਤੇ ਨੋਡਲ ਅਫ਼ਸਰ ਡਾ ਸਤਕਰਨ ਸਿੰਘ ਦੀ ਸੁਚੱਜੀ ਦੇਖ-ਰੇਖ ਹੇਠ ਟੀਮ ਹੈਲਥ ਇੰਸਪੈਕਟਰ ਸੁਖਦੇਵ ਸਿੰਘ ਹੈਲਥ ਵਰਕਰ ਹਰਦੀਪ ਸਿੰਘ ਵਲੋਂ ਨਾਨਕ ਨਗਰੀ ਚਹੈੜੂ ਵਿਖੇ ਡੇਂਗੂ ਮੱਛਰ ਦੇ ਲਾਰਵੇ ਨੂੰ ਚੈੱਕ ਕੀਤਾ ਗਿਆ ੲਿਸ ਮੌਕੇ ਡਾ ਸਤਕਰਨ ਸਿੰਘ ਨੇ ਕਿਹਾ ਕਿ ਜਾਗਰੂਕਤਾ ਨਾਲ ਹੀ ਅਸੀਂ ਡੇਂਗੂ ਮੱਛਰ ਤੋਂ ਬੱਚ ਸਕਦੇ ਹਾਂ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਪਾਛਟ ਡਾ ਰੁਪਿੰਦਰ ਕੌਰ ਨੇ ਘਰਾਂ ਦੇ ਕੂਲਰ, ਫਰਿੱਜ ਦੀਆਂ ਟਰੇਆਂ, ਛੱਤਾਂ ‘ਤੇ ਪਈਆਂ ਟੈਂਕੀਆਂ ਅਤੇ ਹੋਰ ਪਾਣੀ ਦੇ ਸਰੋਤਾਂ ਨੂੰ ਹਰ ਸ਼ੁਕਰਵਾਰ ਚੈੱਕ ਕਰਨ ਦੀ ਅਪੀਲ ਕੀਤੀ ਹੈਲਥ ਇੰਸਪੈਕਟਰ ਸੁਖਦੇਵ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਸਾਫ ਪਾਣੀ ਕੀਤੇ ਵੀ ਖੜਾ ਨਾ ਹੋਣ ਦਿੱਤਾ ਜਾਏ ਅਤੇ ਬੁਖਾਰ ਆਦਿ ਹੋਣ ਦੀ ਸੂਰਤ ਵਿਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਖੇ ਮਾਹਰ ਡਾਕਟਰਾਂ ਨਾਲ ਸੰਪਰਕ ਕੀਤਾ ਜਾਏ ੲਿਸ ਮੌਕੇ ਤੇਰਾ ਤੇਰਾ ਚੈਰੀਟੇਬਲ ਟਰੱਸਟ ਜੰਲਧਰ ਪ੍ਰਧਾਨ ਸੁਖਵੀਰ ਸਿੰਘ , ਸਰਪੰਚ ਨਾਨਕ ਨਗਰੀ ਚਹੈੜੂ ਪਰਸ਼ੋਤਮ ਲਾਲ ਪੰਚ ਮੱਖਣ ਲਾਲ , ਰਵੀ ਕੁਮਾਰ , ਰਾਮ ਬਿਲਾਸ , ਸਚਿਨ , ਜਸਵੰਤ ਕੁਮਾਰ , ਤਰਮਜੀਤ ਸਿੰਘ , ਕਾਕਾ , ਘੁੱਗਾ , ਸਤਪਾਲ ਆਦਿ ਮੌਜੂਦ ਸਨ

58 Views