ਜ਼ਿਲ੍ਹਾ ਪੱਧਰੀ ਆਨਲਾਈਨ ਸਾਇੰਸ ਸੈਮੀਨਾਰ ਵਿੱਚ ਪਚਰੰਗਾ ਸਕੂਲ ਨੇ ਮਾਰੀ ਮੱਲ*

*ਜ਼ਿਲ੍ਹਾ ਪੱਧਰੀ ਆਨਲਾਈਨ ਸਾਇੰਸ ਸੈਮੀਨਾਰ ਵਿੱਚ ਪਚਰੰਗਾ ਸਕੂਲ ਨੇ ਮਾਰੀ ਮੱਲ*
ਭੋਗਪੁਰ (ਪਰਮਜੀਤ ਪਚਰੰਗਾ) ਨੈਸ਼ਨਲ ਸਾਇੰਸ ਸੈਮੀਨਾਰ ਦੇ ਅੰਤਰਗਤ ਜ਼ਿਲ੍ਹਾ ਪੱਧਰੀ ਆਨਲਾਈਨ ਮਾਧਿਅਮ ਰਾਹੀਂ ਸੈਮੀਨਾਰ ਕਰਵਾਇਆ ਗਿਆ l ਜ਼ਿਕਰਯੋਗ ਹੈ ਕਿ ਇਸ ਸੈਮੀਨਾਰ ਵਿੱਚ ਕੁੱਲ 37 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ l ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਚਰੰਗਾ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ ਨੇ ਵੀ ਭਾਗ ਲਿਆ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ l ਸਕੂਲ ਇੰਚਾਰਜ ਸ਼੍ਰੀਮਤੀ ਮਨਜੀਤ ਕੌਰ ਨੇ ਇਸ ਦਾ ਸਿਹਰਾ ਸਾਇੰਸ ਅਧਿਆਪਕਾ ਸ਼੍ਰੀਮਤੀ ਪ੍ਰਿਯੰਕਾ ਅਤੇ ਸਮੂਹ ਸਟਾਫ਼ ਨੂੰ ਦਿੱਤਾ l

69 Views