ਥਾਣਾ ਮਕਬੂਲਪੁਰਾ ਵੱਲੋਂ ਡਕੈਤੀ ਕਰਨ ਦੀ ਫਿਰਾਕ ਚ ਬੈਠੇ 2 ਪਿਸਟਲ 32 ਬੋਰ,2 ਮੋਟਰਸਾਇਕਲ ਅਤੇ 1 ਕਾਰ ਸਮੇਤ 5 ਕਾਬੂ।

ਥਾਣਾ ਮਕਬੂਲਪੁਰਾ ਵੱਲੋਂ ਡਕੈਤੀ ਕਰਨ ਦੀ ਫਿਰਾਕ ਚ ਬੈਠੇ 2 ਪਿਸਟਲ 32 ਬੋਰ,2 ਮੋਟਰਸਾਇਕਲ ਅਤੇ 1 ਕਾਰ ਸਮੇਤ 5 ਕਾਬੂ।

ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ ) ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ੍ਰੀ ਨੌਨਿਹਾਲ ਸਿੰਘ ਆਈ.ਪੀ.ਐਸ ਜੀ ਦੀਆਂ ਹਦਾਇਤਾਂ ਤੇ ਲੁੱਟਾਂ-ਖੋਹਾਂ ਤੇ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ੍ਰੀ ਅਭਿਮੰਨਿਊ ਰਾਣਾ ਆਈ.ਪੀ.ਐਸ, ਏਡੀਸੀਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਏਸੀਪੀ ਈਸਟ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਮੋਹਿਤ ਕੁਮਾਰ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਦੀ ਅਗਵਾਈ ਹੇਠ ਸਮੇਤ ਪੁਲਿਸ ਪਾਰਟੀ ਵੱਲੋਂ ਸੂਚਨਾਂ ਦੇ ਅਧਾਰ ਯੋਜਨਾਬੰਧ ਤਰੀਕੇ ਨਾਲ ਤੇ ਵੱਲਾ ਤੋਂ ਜੇਠੂਵਾਲ ਵੱਲ ਨੂੰ ਜਾਂਦੀ ਨਹਿਰ ਦੀ ਪੱਟੜੀ ਵੱਲ ਸੰਘਣੀਆਂ ਝਾੜੀਆਂ ਵੱਲ ਲੁੱਕ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫੀਰਾਕ ਬੈਠੇ ਦੋਸ਼ੀਆਂ 1. ਇੰਦਰਜੀਤ ਸਿੰਘ ਪੁੱਤਰ ਹਰਦੇਵ ਸਿੰਘ 2. ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਸ਼ਮਸ਼ੇਰ ਸਿੰਘ 3. ਹਰਮੇਲ ਸਿੰਘ ਪੁੱਤਰ ਕੁਲਦੀਪ ਸਿੰਘ 4. ਵਿਸ਼ਵਜੀਤ ਸਿੰਘ ਪੁੱਤਰ ਸੁਰਜੀਤ ਸਿੰਘ 5. ਅਮਰਜੀਤ ਸਿੰਘ ਪੁੱਤਰ ਰਾਂਝਾ ਸਿੰਘ ਨੂੰ ਕਾਬੂ ਕਰਕੇ ਇਹਨਾਂ ਪਾਸੋਂ 02 ਪਿਸਟਲ 32 ਬੋਰ,02 ਮੋਟਰਸਾਈਕਲ ਅਤੇ 01 ਕਾਰ ਸਵਿੱਫਟ* ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।

141 Views