ਏ ਐਸ ਆਈ ਮੇਜਰ ਸਿੰਘ ਨੇ ਸੰਭਾਲਿਆ ਉੱਘੀ ਪੁਲਿਸ ਚੌਂਕੀ ਦਾ ਚਾਰਜ ।

ਏ ਐਸ ਆਈ ਮੇਜਰ ਸਿੰਘ ਨੇ ਸੰਭਾਲਿਆ ਉੱਘੀ ਪੁਲਿਸ ਚੌਂਕੀ ਦਾ ਚਾਰਜ

ਕਾਲਾ ਸੰਘਿਆਂ 13 ਸਤੰਬਰ (ਮਨਜੀਤ ਮਾਨ) ਥਾਣਾ ਸਦਰ ਨਕੋਦਰ ਅਧੀਨ ਪੈਂਦੀ ਪੁਲਿਸ ਚੌਂਕੀ ਉੱਗੀ ਵਿਖੇ ਏ ਐਸ ਆਈ ਮੇਜਰ ਸਿੰਘ ਨੇ ਪੁਲਿਸ ਚੌਕੀ ਉੱਗੀ ਦਾ ਚਾਰਜ ਸੰਭਾਲ ਲਿਆ ਹੈ। ਵਰਨਣਯੋਗ ਹੈ ਕਿ ੳੱਗੀ ਪੁਲਿਸ ਚੌਂਕੀ ਵਿਖੇ ਪਹਿਲਾਂ ਤਾਇਨਾਤ ਐਸ ਆਈ ਪਰਦੀਪ ਕੁਮਾਰ ਜਿੰਨਾਂ ਨੂੰ ਕਿ ਇੱਕ ਮਾਮਲੇ ਵਿੱਚ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਤੇ ਥਾਣਾ ਸਾਦਰ ਨਕੋਦਰ ਤੋਂ ਏ ਐਸ ਆਈ ਮੇਜਰ ਸਿੰਘ ਨੂੰ ਚੌਂਕੀ ਉੱਗੀ ਦੀ ਕਮਾਨ ਸੰਭਾਲੀ ਗਈ ਹੈ। ਨਵ ਨਿਯੁਕਤ ਚੌਂਕੀ ਇੰਚਾਰਜ ਏ ਐਸ ਆਈ ਸ਼੍ਰੀ ਮੇਜਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਇਲਾਕੇ ਅੰਦਰ ਅਮਨ ਸ਼ਾਂਤੀ ਬਣਾਈ ਰੱਖਣ ਲਈ ਪੂਰੀ ਕੋਸ਼ਿਸ਼ ਕਰਨਗੇ। ਉਹਨਾਂ ਨੇ ਆਮ ਲੋਕਾਂ ਨੂੰ ਵੀ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਲਾਕੇ ਦੇ ਸਹਿਯੋਗ ਨਾਲ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਜਾਰੀ ਰਹੇਗੀ । ਫੋਟੋ ਕੈਪਸ਼ਨ:- ਨਵ ਨਿਯੁਕਤ ਚੌਕੀ ਉਗੀ ਦੇ ਇੰਚਾਰਜ ਮੇਜਰ ਸਿੰਘ ।

95 Views