ਮਿਸ਼ਨ ਇੰਦਰਧਨੁਸ਼ ਦਾ ਮੁੱਖ ਮਕਸਦ ਜਿਹਨਾਂ ਦਾ ਟੀਕਾਕਰਣ ਅਧੂਰਾ ਹੈ , ਉਨ੍ਹਾਂ ਦਾ ਇਸ ਮਿਸ਼ਨ ਅਧੀਨ ਟੀਕਾਕਰਨ ਪੂਰਾ ਕੀਤਾ ਜਾਵੇ ; ਡਾ ਲਹਿੰਬਰ ਰਾਮ

ਮਿਸ਼ਨ ਇੰਦਰਧਨੁਸ਼ ਦਾ ਮੁੱਖ ਮਕਸਦ
ਜਿਹਨਾਂ ਦਾ ਟੀਕਾਕਰਣ ਅਧੂਰਾ ਹੈ , ਉਨ੍ਹਾਂ ਦਾ ਇਸ ਮਿਸ਼ਨ ਅਧੀਨ ਟੀਕਾਕਰਨ ਪੂਰਾ ਕੀਤਾ ਜਾਵੇ ; ਡਾ ਲਹਿੰਬਰ ਰਾਮ

ਮਿਸ਼ਨ ਇੰਦਰਧਨੁਸ਼ ਦੇ ਰਾਊਂਡ ‘ ਚ ਹਾਈ ਰਿਸਕ ਥਾਵਾਂ ‘ ਚ ਬੱਚਿਆਂ ਤੇ ਗਰਭਵਤੀਆਂ ਨੂੰ ਟੀਕਾਕਰਨ ਲਗਾਉਣ ਦਾ ਟੀਚਾ ਹੈ : ਡਾ ਨਰੇਸ਼ ਕੁੰਦਰਾ

ਫਗਵਾੜਾ ( ਡਾ ਰਮਨ ) ਸਿਵਲ ਸਰਜਨ ਕਪੂਰਥਲਾ ਡਾ . ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਦੀ ਯੋਗ ਅਗਵਾਈ ਹੇਠ ‘ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 ’ ਅਧੀਨ ਆਂਗਨਬਾੜੀ ਸੈਂਟਰ ਨੰਬਰ 1/2’ ਵਿਖੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਦਾ ਮੁੱਖ ਮਕਸਦ ਕਿਸੇ ਕਾਰਨ ਕਰਕੇ ਜੋ ਬੱਚੇ ਅਤੇ ਗਰਭਵਤੀ ਮਾਵਾਂ ਟੀਕਾਕਰਨ ਤੋਂ ਵਾਂਝੇ ਰਹਿ ਗਏ ਜਾਂ ਜਿਹਨਾਂ ਦਾ ਟੀਕਾਕਰਣ ਅਧੂਰਾ ਹੈ , ਉਨ੍ਹਾਂ ਦਾ ਇਸ ਮਿਸ਼ਨ ਅਧੀਨ ਟੀਕਾਕਰਨ ਪੂਰਾ ਕੀਤਾ ਜਾਵੇ ਉਹਨਾਂ ਕਿਹਾ ਕਿ ਸਿਹਤ ਮੰਤਰੀ ਡਾ . ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਇੰਦਰਧਨੁਸ਼ ਦਾ ਪਹਿਲਾਂ ਰਾਉਂਡ 11 ਸਤੰਬਰ ਤੋਂ 16 ਸਤੰਬਰ , ਦੂਸਰਾ ਰਾਊਡ 9 ਅਕਤੂਬਰ ਤੋਂ 14 ਅਕਤੂਬਰ ਅਤੇ ਤੀਸਰਾ ਰਾਊਡ 20 ਨਵੰਬਰ ਤੋਂ 25 ਨਵੰਬਰ ਤੱਕ ਹੈ ਮਿਸ਼ਨ ਇੰਦਰਧਨੁਸ਼ ਨੋਡਲ ਅਫ਼ਸਰ ਡਾ ਨਰੇਸ਼ ਕੁੰਦਰਾ ਨੇ ਕਿਹਾ ਕਿ ਮਿਸ਼ਨ ਇੰਦਰਧਨੁਸ਼ ਦੇ ਰਾਊਂਡ ‘ ਚ ਹਾਈ ਰਿਸਕ ਥਾਵਾਂ ‘ ਚ ਬੱਚਿਆਂ ਤੇ ਗਰਭਵਤੀਆਂ ਨੂੰ ਟੀਕਾਕਰਨ ਲਗਾਉਣ ਦਾ ਟੀਚਾ ਹੈ ਇਹ ਮਿਸ਼ਨ ਅਧੀਨ ਉਸਾਰੀ ਅਧੀਨ ਇਮਾਰਤਾਂ , ਭੱਠਿਆਂ , ਪਥੇਰਾਂ , ਨਰਸਰੀ , ਆਸ਼ਰਮ ਆਦਿ ਦੀ ਆਬਾਦੀ ਨੂੰ ਕਵਰ ਕੀਤਾ ਜਾਵੇਗਾ ਮਿਸ਼ਨ ਇੰਦਰਧਨੁਸ਼ ਤਹਿਤ ਦਸੰਬਰ 2023 ਤੱਕ ਮੀਜ਼ਲ ਰੂਬੈਲਾ ਨੂੰ ਖ਼ਤਮ ਕਰਨ ਦਾ ਟੀਚਾ ਪੂਰਾ ਕਰਨ ਦਾ ਉਦੇਸ਼ ਰੱਖਿਆ ਗਿਆ ਹੈ ੲਿਸ ਸਬੰਧੀ ੲੇ ਐਨ ਐਮ ਮੈਡਮ ਮੋਨੀਕਾ ਨੇ ਦੱਸਿਆ ਕਿ ਮਿਸ਼ਨ ਇੰਦਰਧਨੂਸ਼ ਦਾ ੳੁਦੇਸ਼ ਸੰਪੂਰਨ ਟੀਕਾਕਰਨ ਕਰਨਾ ਹੈ ੲਿਸ ਸਬੰਧੀ ਆਸ਼ਾ ਵਰਕਰਾਂ ਰਾਹੀ ਮਾਪਿਆ ਅਤੇ ਗਰਭਵਤੀ ਮਹਿਲਾਵਾਂ ਚ ਜਾਗਰੂਕਤਾ ਲਿਆਇ ਜਾ ਰਹੀ ਹੈ ਮੌਕੇ ੲੇ ਐਨ ਐਮ ਮੈਡਮ ਮੋਨੀਕਾ , ਆਂਗਨਵਾੜੀ ਸੈਂਟਰ ਹੈਂਡ ਆਰਤੀ , ਬਲਵੀਰ ਕੌਰ , ਹੈਲਪਰ ਰਮਾ ਰਾਣੀ , ਸੇਵਾਦਾਰ ਸੁਨੀਤਾ , ਆਸ਼ਾ ਵਰਕਰ ਆਸ਼ਾ ਸ਼ਰਮਾ ਅਤੇ ਰਾਜਵੰਤ ਕੌਰ ਆਦਿ ਮੌਜੂਦ ਸਨ

68 Views