ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ੲਿਲਾਕਾ ਭਗਤਪੁਰਾ ਵਿਖੇ ਘਰ ਘਰ ਜਾ ਕੇ ਡੈਗੂ ਦਾ ਲਾਰਵਾ ਚੈਕ ਕੀਤਾ ਗਿਆ

ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ੲਿਲਾਕਾ ਭਗਤਪੁਰਾ ਵਿਖੇ ਘਰ ਘਰ ਜਾ ਕੇ ਡੈਗੂ ਦਾ ਲਾਰਵਾ ਚੈਕ ਕੀਤਾ ਗਿਆ

ਜਾਗਰੂਕਤਾ ਨਾਲ ਹੀ ਅਸੀਂ ਡੇਂਗੂ ਮੱਛਰ ਤੋਂ ਬੱਚ ਸਕਦੇ ਹਾਂ ; ਡਾ ਅਸ਼ੋਕ ਕੁਮਾਰ

ਫਗਵਾੜਾ ( ਡਾ ਰਮਨ ) ਹਰ ਸ਼ੁਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਸਿਵਲ ਹਸਪਤਾਲ ਫਗਵਾੜਾ ਦੀ ਟੀਮ ਵੱਲੋਂ ਅੱਜ ੲਿਲਾਕਾ ਭਗਤਪੁਰਾ ਵਿਖੇ ਲਾਰਵਾ ਚੈਕਿੰਗ ਕਰਨ ਦੇ ਨਾਲ-ਨਾਲ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਵੀ ਕੀਤਾ ਸਿਵਲ ਸਰਜਨ ਕਪੂਰਥਲਾ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਫੈਮਲੀ ਪਲੈਨਿੰਗ ਅਫਸਰ ਕਪੂਰਥਲਾ ਡਾ ਅਸ਼ੋਕ ਕੁਮਾਰ ਅਤੇ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਦੀ ਅਗਵਾਈ ਹੇਠ ਟੀਮ ਵਲੋਂ ਅਚਨਚੇਤ ਚੈਕਿੰਗ ਦੌਰਾਨ ਭਗਤਪੁਰਾ , ਹਦੀਆਬਾਦ ਅਤੇ ਹੋਰ ਵੱਖ-ਵੱਖ ਇਲਾਕਿਆ ਵਿਖੇ ਡੇਂਗੂ ਮੱਛਰ ਦੇ ਲਾਰਵੇ ਨੂੰ ਚੈੱਕ ਕੀਤਾ ਗਿਆ ਡਾ ਅਸ਼ੋਕ ਕੁਮਾਰ ਨੇ ਕਿਹਾ ਕਿ ਜਾਗਰੂਕਤਾ ਨਾਲ ਹੀ ਅਸੀਂ ਡੇਂਗੂ ਮੱਛਰ ਤੋਂ ਬੱਚ ਸਕਦੇ ਹਾਂ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਨੇ ਘਰਾਂ ਦੇ ਕੂਲਰ, ਫਰਿੱਜ ਦੀਆਂ ਟਰੇਆਂ, ਛੱਤਾਂ ‘ਤੇ ਪਈਆਂ ਟੈਂਕੀਆਂ ਅਤੇ ਹੋਰ ਪਾਣੀ ਦੇ ਸਰੋਤਾਂ ਨੂੰ ਹਰ ਸ਼ੁਕਰਵਾਰ ਚੈੱਕ ਕਰਨ ਦੀ ਅਪੀਲ ਕੀਤੀ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ ਸਾਫ ਪਾਣੀ ਕੀਤੇ ਵੀ ਖੜਾ ਨਾ ਹੋਣ ਦਿੱਤਾ ਜਾਏ ਅਤੇ ਬੁਖਾਰ ਆਦਿ ਹੋਣ ਦੀ ਸੂਰਤ ਵਿਚ ਸਿਵਲ ਹਸਪਤਾਲ਼ ਦੇ ਮਾਹਰ ਡਾਕਟਰਾਂ ਨਾਲ ਸੰਪਰਕ ਕੀਤਾ ਜਾਏ ਜਿਕਰਯੋਗ ਹੈ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੈਗੂ ਨੂੰ ਠੱਲ੍ਹ ਪਾਉਣ ਲਈ ਫਗਵਾੜਾ,ਪਾਂਛਟ ਵਿੱਚ ਵੀ ਇਹ ਗਤੀਵਿਧੀਆਂ ਨਿਰੰਤਰ ਜਾਰੀ ਹਨ ੲਿਸ ਮੌਕੇ ਆਸ਼ਾ ਵਰਕਰ ਆਸ਼ਾ ਵਲੋ ਘਰ ਘਰ ਜਾ ਕੇ ਲੋਕਾਂ ਨੂੰ ਡੈਗੂ ਪ੍ਰਤੀ ਜਾਗਰੂਕ ਕਰ ਹੈਲਥ ਐਜੂਕੇਸ਼ਨ ਦਿੱਤੀ ਗਈ

73 Views