ਕਾਲਾ ਸੰਘਿਆਂ ਘੋਲ ਦੇ ਸ਼ਹੀਦਾਂ ਦੀ ਯਾਦ ਚ ਇੰਨਕਲਾਬੀ ਕਾਨਫਰੰਸ 9 ਸਤੰਬਰ ਨੂੰ

ਕਾਲਾ ਸੰਘਿਆਂ ਘੋਲ ਦੇ ਸ਼ਹੀਦਾਂ ਦੀ ਯਾਦ ਚ ਇੰਨਕਲਾਬੀ ਕਾਨਫਰੰਸ 9 ਸਤੰਬਰ ਨੂੰ

ਕਾਲਾ ਸੰਘਿਆਂ 4 ਸਤੰਬਰ (ਮਨਜੀਤ ਮਾਨ) ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਨੇ ਪ੍ਰੈੱਸ ਦੇ ਨਾਂਅ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਥੇਬੰਦੀ ਵੱਲੋਂ 9 ਸਤੰਬਰ ਨੂੰ ਕਸਬਾ ਕਾਲਾ ਸੰਘਿਆਂ ਜ਼ਿਲ੍ਹਾ ਕਪੂਰਥਲਾ ਵਿਖੇ ਕਾਲਾ ਸੰਘਿਆਂ ਘੋਲ ਦੇ ਸ਼ਹੀਦਾਂ ਦੀ ਯਾਦ ਚ ਇੱਕ ਇੰਨਕਲਾਬੀ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਕਾਨਫਰੰਸ ਵਿੱਚ ਜਿੱਥੇ ਘੋਲ ਦੌਰਾਨ ਸ਼ਹੀਦ ਹੋਏ ਸਾਥੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ ਉੱਥੇ ਹੀ ਇੰਦਰਜੀਤ ਸਿੰਘ ਰੂਪੇਵਾਲੀ ਦੀ ਟੀਮ ਵੱਲੋਂ ਇੰਨਕਲਾਬੀ ਨਾਟਕ ਤੇ ਕੋਰੀਉਗ੍ਰਾਫੀਆ ਵੀ ਪੇਸ਼ ਕੀਤੀਆਂ ਜਾਣਗੀਆਂ ਯਾਦ ਰਹੇ 1973 ਵਿੱਚ ਕਾਲਾ ਸੰਘਿਆਂ ਵਿਖੇ ਪਿੰਡ ਦੇ ਦਲੇਰ ਤੇ ਸੂਝਵਾਨ ਨੋਜੁਆਨਾਂ ਨੇ ਮਾਸਟਰ ਤੇਜ਼ਾ ਸਿੰਘ ਦੀ ਅਗਵਾਈ ਵਿੱਚ ਕਿਸਾਨ ਜਥੇਬੰਦੀਆਂ (ਕਿਰਤੀ ਕਿਸਾਨ ਸਭਾ) ਬਣਾ ਕੇ ਪਿੰਡ ਤੇ ਇਲਾਕੇ ਦੀਆਂ ਸਮੱਸਿਆਂਵਾਂ ਨੂੰ ਲੈਕੇ ਸਰਗਰਮੀਆਂ ਸ਼ੁਰੂ ਕੀਤੀਆਂ ਇਨ੍ਹਾਂ ਲੋਕ ਪੱਖੀ ਸਰਗਰਮੀਆਂ ਨੇ ਪਿੰਡ ਤੇ ਇਲਾਕੇ ਨੇ ਆਪਣੀ ਲਪੇਟ ਵਿੱਚ ਲੈ ਲਿਆ ਪਿੰਡ ਪੱਧਰ ਤੇ ਸ਼ੁਰੂ ਹੋਇਆ ਘੋਲ ਇਲਾਕੇ ਦੀਆਂ ਹੱਦਾਂ ਤੋਂ ਪਾਰ ਤੱਕ ਮਿਹਨਤਕਸ਼ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈਣ ਲੱਗਾ ਇਸ ਘੋਲ ਦਾ ਇਨਾਂ ਪ੍ਰਭਾਵ ਪਿਆ ਸੀ ਕਿ ਲੋਕ ਆਪਣੇ ਮੁਕਦਮੇ ਅਦਾਲਤਾਂ ਤੋਂ ਵਾਪਿਸ ਲੈਕੇ ਜਥੇਬੰਦੀ ਦੇ ਕੋਲ ਆਉਣ ਲੱਗੇ ਇੱਥੇ ਜ਼ਿਕਰਯੋਗ ਹੈ ਕਿ 9 ਸਤੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਦੀ ਤਿਆਰੀ ਬਲਵਿੰਦਰ ਸਿੰਘ ਬਾਜਵਾ, ਪਲਵਿੰਦਰ ਸਿੰਘ ਕਾਲਾ ਸੰਘਿਆਂ ਦੀ ਅਗਵਾਈ ਵਿੱਚ ਆਪਣੇ ਸਾਥੀਆਂ ਟਹਿਲ ਸਿੰਘ, ਬਲਜਿੰਦਰ ਸਿੰਘ,ਪਰਗਣ ਸਿੰਘ ਤੇ ਹੋਰ ਸਾਥੀਆਂ ਨਾਲ ਲਗਾਤਾਰ ਸਰਗਰਮੀਆਂ ਨਾਲ ਕੰਮ ਕਰ ਰਹੇ ਹਨ।

105 Views