ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸ. ਸ. ਸ. ਸ. ਪਚਰੰਗਾ ਨੇ ਮਾਰੀਆਂ ਮੱਲਾਂ
ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸ. ਸ. ਸ. ਸ. ਪਚਰੰਗਾ ਨੇ ਮਾਰੀਆਂ ਮੱਲਾਂ
ਭੋਗਪੁਰ (ਪਰਮਜੀਤ ਪਚਰੰਗਾ ) ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖੇਡ ਸਟੇਡੀਅਮ ਡੱਲੀ, ਭੋਗਪੁਰ ਵਿਖੇ ਚੱਲ ਰਹੀਆਂ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਚਰੰਗਾ, ਜ਼ਿਲਾ ਜਲੰਧਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ l ਵਰਨਣਯੋਗ ਹੈ ਕਿ ਸ. ਸ. ਸ ਸ. ਪਚਰੰਗਾ ਨੇ ਵਾਲੀਬਾਲ U-14 ਲੜਕੀਆਂ ਪਹਿਲਾ ਸਥਾਨ, U-17 ਲੜਕੀਆਂ ਪਹਿਲਾ ਸਥਾਨ, U-14 ਲੜਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਨੈਸ਼ਨਲ ਸਟਾਈਲ ਕਬੱਡੀ U-14 ਲੜਕੇ ਪਹਿਲਾ ਸਥਾਨ,U-17 ਲੜਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਡੀ.ਪੀ. ਬਰਜਿੰਦਰ ਸਿੰਘ,ਅਮਿਤ ਕਲਸੀ (ਕੰਪਿਊਟਰ ਫੈਕਲਟੀ) ਅਤੇ ਮਨਜੀਤ ਕੌਰ ਲੈਕਚਰਾਰ ਸਰੀਰਿਕ ਸਿੱਖਿਆ ਨੇ ਖਿਡਾਰੀਆਂ ਨੂੰ ਸਵੇਰੇ ਸ਼ਾਮ ਟ੍ਰੇਨਿੰਗ ਦਿੱਤੀ l ਸਕੂਲ ਪੁਹੰਚਣ ‘ਤੇ ਸਕੂਲ ਸਟਾਫ਼ ਨੇ ਵਤਨ ਖੇਡਾਂ ਪੰਜਾਬ ਦੀਆਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।
50 Views

