ਸਰਕਾਰੀ ਆਈ ਟੀ ਆਈ ਸਤਨਾਮਪੁਰਾ ਫਗਵਾੜਾ ਵਿੱਚ 1.T.1 ਕੋਰਸਾਂ ਲਈ ਦਾਖਲਾ ਸੂਰੁ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਸਰਕਾਰੀ ਆਈ ਟੀ ਆਈ ਸਤਨਾਮਪੁਰਾ ਫਗਵਾੜਾ ਦੇ ਪ੍ਰਿੰਸੀਪਲ ਸ੍ਰੀ ਸ਼ਕਤੀ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਦਾਖਲੇ ਦੀ ਅੰਤਿਮ ਮਿਤੀ 31/08/2023 ਹੈ ਅਤੇ ਸਰਕਾਰੀ ਆਈ ਟੀ ਆਈ ਸਤਨਾਮਪੁਰਾ ਫਗਵਾੜਾ ਵਿੱਚ ਟਰੇਡ ਫਿਟਰ , ਟਰਨਰ , ਡਰਾਫਟਮੈਨ ਮਕੈਨੀਕਲ , ਕੰਜਿਊਮਰ ਇਲੈਕਟ੍ਰਾਨਿਕਸ ਵਿੱਚ ਕੁੱਝ ਸੀਟਾ ਖਾਲੀ ਪਈਆ ਹਨ । ਇਹਨਾਂ ਸੀਟਾ ਵਿੱਚ ਦਾਖਲਾ ਚੱਲ ਰਿਹਾ ਹੈ ਅਤੇ ਦਸਵੀ ਪਾਸ ਲੜਕੇ ਅਤੇ ਲੜਕੀਆਂ ਸੰਸਥਾ ਵਿੱਚ ਆ ਕੇ ਇਹਨਾਂ ਕੋਰਸਾਂ ਬਾਰੇ ਜਾਣਕਾਰੀ ਅਤੇ ਦਾਖਲਾ ਲੈ ਸਕਦੇ ਹਨ । ਇਹਨਾਂ ਕੋਰਸਾਂ ਨੂੰ ਪਾਸ ਕਰਨ ਤੋਂ ਬਾਦ ਸੰਸਥਾ ਵੱਲੋ ਪਲੇਸਮੈਂਟ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਪਾਸ ਆਊਟ ਸਿਖਿਆਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾਂਦਾ ਹੈ
48 Views

