ਲਾਇਨਜ਼ ਕਲੱਬ ਫਗਵਾੜਾ ਸਿਟੀ ਨੇ ਸਕੂਲ ‘ਚ ਮਨਾਇਆ ਨਸ਼ਾ ਵਿਰੋਧੀ ਦਿਵਸ

ਨਸ਼ਿਆਂ ਦੀ ਆਦਤ ਨਾਲ ਕੁਝ ਹੀ ਸਾਲ ਤੱਕ ਸੀਮਿਤ ਹੋ ਕੇ ਰਹਿ ਜਾਂਦੀ ਹੈ ਜਿੰਦਗੀ : ਲਾਇਨ ਆਸ਼ੂ ਮਾਰਕੰਡਾ

ਵਿਦਿਆਰਥੀਆਂ ਨੂੰ ਜੀਵਨ ਭਰ ਨਸ਼ਾ ਨਾ ਕਰਨ ਦੀ ਦੁਆਈ ਸਹੁੰ

ਫਗਵਾੜਾ (ਡਾ ਰਮਨ /ਕਸਤੂਰੀ ਲਾਲ ) ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਵੱਲੋਂ ਲਾਇਨ ਡਾ: ਮਨੋਹਰ ਸਿੰਘ ਭੋਗਲ ਡਿਸਟ੍ਰਿਕਟ ਚੇਅਰਪਰਸਨ 321-ਡੀ (ਯੂਥ ਕੈਂਪ ਐਂਡ ਐਕਸਚੇਂਜ ਪ੍ਰੋਗਰਾਮ) ਦੀ ਪ੍ਰੇਰਨਾ ਸਦਕਾ ਕਲੱਬ ਪ੍ਰਧਾਨ ਲਾਇਨ ਅਤੁਲ ਜੈਨ ਦੀ ਅਗਵਾਈ ਹੇਠ ਯੁਵਾ ਸਸ਼ਕਤੀਕਰਨ ਹਫਤੇ ਦੇ ਤਹਿਤ ਸਥਾਨਕ ਸ਼੍ਰੀ ਮਹਾਵੀਰ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਡਿਸਟ੍ਰਿਕਟ ਚੇਅਰਮੈਨ (ਮਾਨਵਤਾਵਾਦੀ) ਲਾਇਨ ਗੁਰਦੀਪ ਸਿੰਘ ਕੰਗ, ਡਿਸਟ੍ਰਿਕਟ ਚੇਅਰਮੈਨ (ਵਿਦਿਆਰਥੀ ਭਲਾਈ) ਲਾਇਨ ਅਤੁਲ ਜੈਨ, ਡਿਸਟ੍ਰਿਕਟ ਚੇਅਰਮੈਨ (ਮਨੋਰੰਜਨ) ਲਾਇਨ ਜਸਬੀਰ ਮਾਹੀ ਅਤੇ ਜ਼ੋਨ ਚੇਅਰਮੈਨ ਸੁਨੀਲ ਢੀਂਗਰਾ ਵਿਸ਼ੇਸ਼ ਤੌਰ ’ਤੇ ਹਾਜ਼ਰ ਆਏ। ਸਮੂਹ ਕਲੱਬ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਨੌਜਵਾਨਾਂ ਵਿੱਚ ਨਸ਼ੇ ਦੀ ਲਤ ਸ਼ੌਕੀਆ ਸੇਵਨ ਨਾਲ ਸ਼ੁਰੂ ਹੁੰਦੀ ਹੈ, ਜੋ ਹੌਲੀ-ਹੌਲੀ ਵਧਦੀ ਜਾਂਦੀ ਹੈ ਅਤੇ ਇੱਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਵਿਅਕਤੀ ਚਾਹੇ ਵੀ ਤਾਂ ਨਸ਼ੇ ਨੂੰ ਛੱਡ ਨਹੀਂ ਸਕਦਾ। ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀ ਦੀ ਉਮਰ ਕੁਝ ਸਾਲਾਂ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ। ਨਸ਼ਾਖੋਰੀ ਨਾ ਸਿਰਫ਼ ਆਰਥਿਕ ਤੌਰ ’ਤੇ ਕੰਗਾਲ ਕਰਦੀ ਹੈ, ਸਗੋਂ ਮਾਪਿਆਂ ਨੂੰ ਬੇਔਲਾਦ, ਬੱਚਿਆਂ ਨੂੰ ਅਨਾਥ ਅਤੇ ਔਰਤਾਂ ਵਿਧਵਾ ਬਣਾ ਛੱਡਦੀ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਜੀਵਨ ਵਿੱਚ ਕਦੇ ਵੀ ਨਸ਼ਾ ਨਾ ਕਰਨ ਦੀ ਸਹੁੰ ਵੀ ਚੁੱਕੀ। ਬੱਚਿਆਂ ਵਿੱਚ ਨਸ਼ਾ ਵਿਰੋਧੀ ਜਾਗਰੂਕਤਾ ਪੈਂਫਲੇਟ ਵੀ ਵੰਡੇ ਗਏ। ਸਕੂਲ ਇੰਚਾਰਜ ਜਗਪਾਲ ਸਿੰਘ ਨੇ ਕਲੱਬ ਦੇ ਇਸ ਉਪਰਾਲੇ ਨੂੰ ਬਹੁਤ ਹੀ ਸ਼ਲਾਘਾਯੋਗ ਕਰਾਰ ਦਿੰਦਿਆਂ ਕਿਹਾ ਕਿ ਬਚਪਨ ਵਿੱਚ ਸਿੱਖੇ ਸਬਕ ਬੱਚਿਆਂ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਛੱਡਦੇ ਹਨ। ਇਸ ਮੌਕੇ ਲਾਇਨ ਸੰਜੀਵ ਲਾਂਬਾ ਸੈਕਟਰੀ ਅਤੇ ਲਾਇਨ ਜੁਗਲ ਬਵੇਜਾ ਕੈਸ਼ੀਅਰ ਵੀ ਹਾਜ਼ਰ ਸਨ

47 Views