ਸਰਕਾਰੀ ਦਰਖਤਾਂ ਦੀ ਨਜਾਇਜ਼ ਕਟਾਈ ਕਰਦੇ ਦੋਸ਼ੀ ਫੜੇ ਤੇ ਭਾਰੀ ਜੁਰਮਾਨਾ ਦੇ ਛਡਵਾਈ ਜਾਨ


ਕਪੂਰਥਲਾ 21 ਅਗਸਤ ( ਪ੍ਰੀਤ ਸੰਗੋਜਲਾ) ਜ਼ਿਲ੍ਹਾ ਕਪੂਰਥਲਾ ਦੇ ਵਣ ਰੇਂਜ ਅਫ਼ਸਰ ਨੂੰ ਫੋਨ ਤੇ ਸਵੇਰੇ 3 ਵਜੇ ਇਤਲਾਹ ਮਿਲੀ ਕਿ ਕਪੂਰਥਲਾ ਰੇਜ ਵਿੱਚ ਪੈਂਦੀ ਸੇਖੂਪੁਰ ਵਣ ਬੀਟ ਵਿਚ ਰਜਾਪੁਰ,ਸਿਧਵਾ,ਕੁਲਾਰਾ ਰੋਡ ਤੇ ਰੁਖਾਂ ਦੀ ਨਜਾਇਜ਼ ਕਟਾਈ ਹੋ ਰਹੀ ਹੈ। ਸੂਚਨਾ ਮਿਲਣ ਤੇ ਦਵਿੰਦਰਪਾਲ ਸਿੰਘ ਵਣ ਰੇਂਜ ਅਫ਼ਸਰ ਕਪੂਰਥਲਾ,ਸ੍ਰੀ ਸ਼ਸਪਾਲ ਸਿੰਘ ਵਣ ਬਲਾਕ ਅਫ਼ਸਰ ਕਪੂਰਥਲਾ,ਸ੍ਰੀ ਜੋਲੀ ਵਣ ਗਾਰਡ ਅਤੇ ਸਟਾਫ਼ ਨਾਲ਼ ਲੈ ਕੇ ਮੌਕੇ ਤੇ ਪਹੁੰਚੇ। ਮੌਕੇ ਤੇ ਜਾ ਕੇ ਦੋਸ਼ੀਆਂ ਨੰਬਰ 1ਬਲਜਿੰਦਰ ਸਿੰਘ ਪੁੱਤਰ ਰਾਮ ਲਾਲ ਵਾਸੀ ਪਿੰਡ ਨਿਦੋਕੀ ਜ਼ਿਲ੍ਹਾ ਕਪੂਰਥਲਾ, ਨੰ 2 ਗੌਰਵ ਪੁਤਰ ਕੁਲਦੀਪ ਸਿੰਘ ਵਾਸੀ ਪਿੰਡ ਨਿਦੋਕੀ ਜ਼ਿਲ੍ਹਾ ਕਪੂਰਥਲਾ, ਨੰ 3 ਰੋਹਿਤ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਨਿਦੋਕੀ ਜ਼ਿਲ੍ਹਾ ਕਪੂਰਥਲਾ, ਨੰ 4 ਰਮਨ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਨਿਦੋਕੀ ਜ਼ਿਲ੍ਹਾ ਕਪੂਰਥਲਾ ਅਤੇ ਗੱਡੀ ਡਰਾਈਵਰ ਕਰਨੈਲ ਸਿੰਘ ਪੁੱਤਰ ਮਿਲਖੀ ਵਾਸੀ ਸਿਧਵਾ ਦੋਨਾਂ ਜ਼ਿਲ੍ਹਾ ਕਪੂਰਥਲਾ ਨੂੰ ਵਿਭਾਗ ਦੀ ਨਜਾਇਜ ਤੌਰ ਤੇ
ਕੱਟੀ ਹੋਈ ਲੱਕੜ ਸਮੇਤ ਕਾਬੂ ਕੀਤਾ ਗਿਆ । ਅਤੇ ਮਿਹੰਦਰਾ ਕੈਪਰ ਨੰ ਬਰ PB 06- AX- 2941 ਅਤੇ ਨਵਾ
ਮੌਟਰਸਾਈਕਲ ਬਿਨਾਂ ਨੰਬਰੀ HF-Deluxe ਬਰਾਮਦ ਕੀਤਾ ਗਿਆ। ਜਿਨ੍ਹਾਂ ਨੂੰ ਫੜ ਕੇ ਰੇਜ਼ ਦਫਤਰ ਕਪੂਰਥਲਾ
ਵਿਖੇ ਲਿਆਂਦਾ ਗਿਆ । ਇਸ ਉਪਰੰਤ ਪਿੰਡ ਨਿਦੋਕੀ ਅਤੇ ਆਸ ਪਾਸ ਦੇ ਪਿੰਡਾਂ ਦੇ ਮੋਹਤਬਾਰ ਵਿਅਕਤੀਆ ਵੱਲੋ ਰੇਜ
ਦਫਤਰ ਕਪੂਰਥਲਾ ਵਿਖੇ ਹਾਜਰ ਆ ਕੇ ਇਨ੍ਹਾਂ ਦੀ ਜੁਮੇਵਾਰੀ ਚੁੱਕੀ। ਅਤੇ ਕਿਹਾ ਕਿ ਉਕਤ ਦੋਸ਼ੀ ਅੱਗੇ ਤੋਂ ਕਿਸੇ ਵੀ ਪ੍ਰਕਾਰ ਦੀ ਨਜਾਇਜ ਕਟਾਈ ਨਹੀ ਕਰਨਗੇ। ਪਿੰਡ ਦੇ ਮੋਹਤਬਾਰ ਵਿਅਕਤੀਆ ਦੀ ਹਾਜਰੀ ਵਿੱਚ ਵਿਭਾਗ ਦੇ ਹੋਏ ਨੁਕਸਾਨ
ਦੀ ਭਰਪਾਈ ਲਈ ਦੋਸ਼ੀਆ ਕੋਲੋ ਭਾਰੀ ਜੁਰਮਾਨਾ ਵਸੂਲ ਕੀਤਾ ਗਿਆ । ਸ੍ਰੀ ਜਰਨੈਲ਼ ਸਿੰਘ ਬਾਠ ਪੀ.ਐਫ.ਐਸ ਵਣ
ਮੰਡਲ ਅਫਸਰ ਜਲੰਧਰ ਐਟ ਫਿਲੌਰ ਜੀ ਵੱਲ਼ੋ ਕਿਹਾ ਗਿਆ ਕਿ ਰੁਖਾਂ ਦੀ ਨਜਾਇਜ ਤੌਰ ਤੇ ਕਟਾਈ ਕਰਨ
ਵਾਲਿਆ ਤੇ ਸਖਤ ਕਾਰਵਾਈ ਕੀਤੀ ਜਾਵੇਗੀ ।ਅਤੇ ਵਿਭਾਗ ਦੀ ਲੱਕੜ ਦਾ ਨੁਕਸਾਨ ਕਰਨ ਵਾਲੇ ਕਿਸੇ ਵੀ ਦੋਸੀ ਨੂੰ ਬਖਿਸ਼ਆ ਨਹੀ ਜਾਵੇਗਾ।

60 Views