ਥਾਣਾ ਮਕਬੂਲਪੁਰਾ ਦੀ ਚੌਕੀ ਵੱਲਾ , ਵੱਲੋਂ ਚੋਰੀ ਦੇ 01 ਮੋਟਰਸਾਈਕਲ ਸਮੇਤ 02 ਕਾਬੂ
ਥਾਣਾ ਮਕਬੂਲਪੁਰਾ ਦੀ ਚੌਕੀ ਵੱਲਾ , ਵੱਲੋਂ ਚੋਰੀ ਦੇ 01 ਮੋਟਰਸਾਈਕਲ ਸਮੇਤ 02 ਕਾਬੂ
ਅੰਮ੍ਰਿਤਸਰ ਸਾਹਿਬ: ਜੀਵਨ ਸ਼ਰਮਾ/ਵਿਕਰਮਜੀਤ ਸਿੰਘ
ਮੁਕੱਦਮਾਂ ਨੰਬਰ 191 ਮਿਤੀ 04-08-2023 ਜੁਰਮ 379,411 ਭ:ਦ:, ਥਾਣਾ ਮਕਬੂਲਪੁਰਾ,ਅੰਮ੍ਰਿਤਸਰ।
*ਗ੍ਰਿਫ਼ਤਾਰ ਦੋਸ਼ੀ:-1.* ਅਕਾਸ਼ਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਰਾਮ ਐਵੀਨਿਊ ਸਾਹਮਣੇ ਨਿਊ ਅੰਮ੍ਰਿਤਸਰ, ਅੰਮ੍ਰਿਤਸਰ।
2. ਸੁਮੀਤ ਪੁੱਤਰ ਮਨਜੀਤ ਸਿੰਘ ਵਾਸੀ ਨਿਊ ਜਵਾਹਰ ਨਗਰ, ਅੰਮ੍ਰਿਤਸਰ।
*ਬ੍ਰਾਮਦਗੀ:- 01 ਮੋਟਰਸਾਈਕਲ।*
ਮੁੱਖ ਅਫ਼ਸਰ ਥਾਣਾ ਮਕਬੂਲਪੁਰਾ,ਅੰਮ੍ਰਿਤਸਰ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਜਸਬੀਰ ਸਿੰਘ ਇੰਚਾਂਰਜ ਪੁਲਿਸ ਚੌਕੀ ਵੱਲਾ ਦੀ ਪੁਲਿਸ ਪਾਰਟੀ ਏ.ਐਸ.ਆਈ ਰਣਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸ਼ਬਜੀ ਮੰਡੀ ਵੱਲਾ ਗੇਟ ਨੰਬਰ 01 ਵਿੱਖੇ ਨਾਕਾਬੰਦੀ ਕਰਕੇ ਵਹੀਲਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਚੈਕਿੰਗ ਦੌਰਾਨ ਸੂਚਨਾਂ ਦੇ ਅਧਾਰ ਤੇ ਦੋਸ਼ੀ ਅਕਾਸ਼ਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਰਾਮ ਐਵੀਨਿਊ ਸਾਹਮਣੇ ਨਿਊ ਅੰਮ੍ਰਿਤਸਰ, ਅੰਮ੍ਰਿਤਸਰ ਅਤੇ ਸੁਮੀਤ ਪੁੱਤਰ ਮਨਜੀਤ ਸਿੰਘ ਵਾਸੀ ਨਿਊ ਜਵਾਹਰ ਨਗਰ, ਅੰਮ੍ਰਿਤਸਰ ਨੂੰ ਮਕਬੂਲਪੁਰ ਵੱਲੋਂ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਤੇ ਆਉਂਦੀਆਂ ਕਾਬੂ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।

