ਥਾਣਾ ਭੋਗਪੁਰ ਜ਼ਿਲਾ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ਿਆਂ ਸਬੰਧੀ ਮੈਡੀਕਲ ਸਟੋਰਾਂ ਦੇ ਮਾਲਕਾਂ ਨਾਲ ਮੀਟਿੰਗ ਕੀਤੀ ਗਈ


( ਪੀ ਸੀ ਰਾਉਤ ,ਜੱਸ ਕਲਿਆਣ )
ਮਾਨਯੋਗ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ,ਪੀ,ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਨੁਸਾਰ ਇੰਸਪੈਕਟਰ ਸੁਖਜੀਤ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਨੇ ਏਰੀਆ ਦੇ ਮੈਡੀਕਲ ਸਟੋਰਾਂ ਦੇ ਮਾਲਕਾ ਨਾਲ ਨਸ਼ਾ ਵਿਰੋਧੀ ਮੀਟਿੰਗ ਕੀਤੀ ਗਈ ਇਸ ਮੌਕੇ ਸ਼ਹਿਰ ਅਤੇ ਪਿੰਡਾਂ ਦੇ ਪਤਵੰਤੇ ਵੀ ਹਾਜ਼ਰ ਸਨ ਮੀਟਿੰਗ ਵਿੱਚ ਨਸ਼ੇ ਵਿਰੁੱਧ ਮੈਡੀਕਲ ਸਟੋਰਾਂ ਦੇ ਮਾਲਕਾ ਨੂੰ ਹਦਾਇਤ ਕੀਤੀ ਗਈ ਕੇ ਮੈਡੀਕਲ ਸਟੋਰਾਂ ਤੇ ਕਿਸੇ ਪ੍ਰਕਾਰ ਦੀ ਦਵਾਈ ਜਿਸ ਨੂੰ ਲੋਕ ਨਸ਼ੇ ਦੀ ਪੂਰਤੀ ਲਈ ਵਰਤਦੇ ਹਨ। ਯੋਗ ਡਾਕਟਰ ਸਾਹਿਬ ਦੀ ਪਰਚੀ ਬਿਨਾ ਨਾ ਦਿੱਤੀ ਜਾਵੇ।ਟੀਕੇ ਲਗਾਉਣ ਵਾਲੀਆ ਸਰਿੰਜਾਂ ਬਿਲਕੁਲ ਨਾ ਦਿੱਤੀਆਂ ਜਾਣ।ਫਿਰ ਵੀ ਅਗਰ ਕੋਈ ਨਸ਼ੇੜੀ ਆਪ ਦੀਆ ਦੁਕਾਨਾਂ ਪਰ ਆ ਕੇ ਅਜਿਹੀ ਦਵਾਈ ਦੀ ਮੰਗ ਕਰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਇਸ ਤੋਂ ਇਲਾਵਾ ਭਰੋਸੇ ਯੋਗ ਵਸੀਲਿਆ ਤੋਂ ਪਤਾ ਲੱਗਾ ਹੈ ਕਿ ਕਈ ਦਵਾਈਆ ਦੀਆ ਦੁਕਾਨਾਂ ਤੋਂ ਇਲਾਵਾ ਦੁਕਾਨਾਂ ਜਿਵੇਂ ਕਰਿਆਨੇ ਦੀਆਂ ਦੁਕਾਨਾਂ ਵਾਲੇ ਵੀ ਅਜਿਹੀਆਂ ਦਵਾਈਆਂ ਵੇਚਦੇ ਹਨ। ਜਿਨ੍ਹਾਂ ਨਾਲ ਨਸ਼ੇ ਦੀ ਪੂਰਤੀ ਕੀਤੀ ਜਾਂਦੀ ਹੈ ਅਜਿਹਾ ਕਰਨ ਵਾਲਿਆ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ ਜਿਨ੍ਹਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

45 Views