ਸੱਤਾਧਾਰੀ ਧਿਰ ਦੇ ਆਗੂਆਂ ਦੀ ਵਧੀਕੀ ਖਿਲਾਫ਼ ਪੇਂਡੂ ਮਜ਼ਦੂਰ ਯੂਨੀਅਨ ਵਲੋ ਪਹਿਲੀ ਦੇ ਥਾਣੇ ਅੱਗੇ ਧਰਨੇ ਦੀਆਂ ਤਿਆਰੀਆਂ ਲਈ ਪਿੰਡਾਂ ਵਿੱਚ ਰੈਲੀਆਂ

ਕਰਤਾਰਪੁਰ,29 ਜੁਲਾਈ,( ਦਿਨੇਸ਼ ਕੁਮਾਰ )

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਇਸਤਰੀ ਜਾਗ੍ਰਿਤੀ ਮੰਚ ਦੇ ਸ਼ਹਿਰ ਨਾਲ ਥਾਣਾ ਕਰਤਾਰਪੁਰ ਅਧੀਨ ਪੈਂਦੇ ਇੱਕ ਪਿੰਡ ਦੀ ਵਸਨੀਕ ਨੌਜਵਾਨ ਲੜਕੀ ਦਾ ਜ਼ਬਰੀ ਰਸਤਾ ਰੋਕ ਕੇ ਉਸਦੀ ਬਾਂਹ ਫੜ ਕੇ ਉਸਨੂੰ ਉਸ ਨਾਲ ਸ਼ਰੀਰਕ ਸੰਬੰਧ ਬਣਾਉਣ ਲਈ ਮਜ਼ਬੂਰ ਕਰਨ,ਲੜਕੀ ਦੇ ਘਰ ਜ਼ਬਰੀ ਦਾਖ਼ਿਲ ਹੋ ਕੇ ਕੁੱਟਮਾਰ ਕਰਨ ਅਤੇ ਉੱਚ ਜਾਤੀ ਦੇ ਘੁਮੰਡ ਵਿੱਚ ਝਾੜੂ ਪਾਰਟੀ ਦੇ ਆਗੂ ਤੇ ਉਸਦੇ ਭਤੀਜੇ ਵਗੈਰਾ ਵਲੋਂ ਜਾਤੀ ਨੀਵਾਂ ਵਿਖਾਉਣ ਖ਼ਾਤਰ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਉਣ ਸੰਬੰਧੀ ਐੱਸ ਸੀ, ਐੱਸ ਟੀ ਐਕਟ ਅਤੇ ਬਣਦੀਆਂ ਹੋਰਨਾਂ ਧਰਾਵਾਂ ਤਹਿਤ ਸਖ਼ਤ ਕਾਰਵਾਈ ਕਰਨ ਅਤੇ ਸੱਤਾਧਾਰੀ ਧਿਰ ਨਾਲ ਮਿਲੀਭੁਗਤ ਕਰਕੇ ਸਿਵਲ ਹਸਪਤਾਲ ਕਰਤਾਰਪੁਰ ਦੇ ਇੱਕ ਡਾਕਟਰ ਵਲੋਂ ਝੂਠੀ ਐੱਮ ਐੱਲ ਆਰ ਕੱਟਣ ਸੰਬੰਧੀ 1 ਅਗਸਤ ਨੂੰ ਥਾਣਾ ਕਰਤਾਰਪੁਰ ਅੱਗੇ ਧਰਨਾ ਪ੍ਰਦਰਸ਼ਨ ਦੀਆਂ ਤਿਆਰੀਆਂ ਲਈ ਪਿੰਡ ਮੁਰੀਦਪੁਰ,ਕਾਲਾ ਖੇੜਾ ਅਤੇ ਪਾੜਾ ਪਿੰਡ ਰੈਲੀਆਂ ਕਰਕੇ ਝਾੜੂ ਪਾਰਟੀ ਦਾ ਦਲਿਤ ਮਜ਼ਦੂਰ ਵਿਰੋਧੀ ਚਿਹਰਾ ਨੰਗਾ ਕੀਤਾ ਗਿਆ ਅਤੇ ਧਰਨੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

115 Views