ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋਂ 01 ਨਸ਼ਾ ਤਸਕਰ ਪਾਸੋ 04 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ
ਜਲੰਧਰ 30 ਜੁਲਾਈ (ਡੈਵਿਡ ਬਹਿਲ )ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋਂ 01 ਨਸ਼ਾ ਤਸਕਰ ਪਾਸੋ 04 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਵਿੰਦਰਪਾਲ ਸਿੰਘ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਏ.ਐਸ.ਆਈ ਮਨਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਬਾਸਵਾਰੀ ਸਰਕਾਰੀ ਗੱਡੀ ਦੇ ਬਾਏ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਲਾਂਬੜਾ ਤੋਂ ਰਾਮਪੁਰ ਸਾਈਡ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਰਾਮਪੁਰ ਚੌਂਕ ਤੋਂ ਲੱਲੀਆਂ ਕਲਾਂ ਸਾਈਡ ਨੂੰ ਮੁੜੀ ਤਾਂ ਪਿੰਡ ਲੱਲੀਆਂ ਕਲਾਂ ਵੱਲੋਂ ਇੱਕ ਮੋਨਾ ਨੌਜਵਾਨ ਮੋਟਰਸਾਈਕਲ ਨੰਬਰੀ PB09-Q-5851 ਮਾਰਕਾ ਪਲਸਰ ਤੇ ਆਉਂਦਾ ਦਿਖਾਈ ਦਿੱਤਾ ।ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ।ਜਿਸਨੂੰ ਏ.ਐਸ.ਆਈ ਮਨਜਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਅਮਨਦੀਪ ਸਿੰਘ ਉਰਫ ਜੋਗੀ ਪੁੱਤਰ ਜਗੀਰ ਸਿੰਘ ਵਾਸੀ ਲਾਟੀਆਂਵਾਲ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਦੱਸਿਆ।ਜਿਸਦੇ ਮੋਟਰਸਾਈਕਲ ਦੀ ਤਲਾਸ਼ੀ ਕਰਨ ਤੇ ਮੋਟਰਸਾਈਕਲ ਦੀ ਸੀਟ ਥੱਲਿਓ ਇੱਕ ਮੋਮੀ ਲਿਫਾਫਾ ਪਾਰਦਰਸ਼ੀ ਵਜਨਦਾਰ ਬ੍ਰਾਮਦ ਹੋਇਆ।ਜਿਸਨੂੰ ਚੈੱਕ ਕਰਨ ਤੇ ਉਸ ਵਿੱਚੋਂ 04 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਜਿਸ ਤੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਨੰਬਰ 60 ਮਿਤੀ 28.07.2023 ਜੁਰਮ-21-NDPS ACT ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।


