ਪੱਤਰਕਾਰ ਫੋਜੀ ਨੂੰ ਸਦਮਾ ਪਿਤਾ ਦਾ ਦਿਹਾਂਤ

ਪੱਤਰਕਾਰ ਫੋਜੀ ਨੂੰ ਸਦਮਾ ਪਿਤਾ ਦਾ ਦਿਹਾਂਤ
….. ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ,ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ ਵੱਲੋਂ ਡੂੰਘੇ ਦੁਖ ਦਾ ਪ੍ਰਗਟਾਵਾ
ਕਪੂਰਥਲਾ 28 ਜੁਲਾਈ ( ਪ੍ਰੀਤ ਸੰਗੋਜਲਾ ) ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਤੇ ਚੜ੍ਹਦੀ ਕਲਾ ਟਾਈਮ ਟੀਵੀ, ਸਪੈਸ਼ਲ ਨਿਉਜ ਪੰਜਾਬੀ ਦੇ ਚੀਫ਼ ਐਡੀਟਰ,Ktvpunjab ਦੇ ਪੱਤਰਕਾਰ ਜਤਿੰਦਰ ਸਿੰਘ ਫੌਜੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਬਾਬਾ ਜਗੀਰ ਸਿੰਘ ਜੀ ਦਾ ਅਚਾਨਕ ਦਿਹਾਂਤ ਹੋ ਗਿਆ। ਬਾਬਾ ਜਗੀਰ ਸਿੰਘ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਰੀਤੀ ਰਿਵਾਜਾਂ ਅਨੁਸਾਰ ਕਰ ਦਿਤਾ ਗਿਆ। ਪਰਿਵਾਰਿਕ ਮੈਂਬਰਾਂ ਅਨੁਸਾਰ ਬਾਬਾ ਜਗੀਰ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ 5 ਅਗਸਤ ਨੂੰ ਪਿੰਡ ਕਿਸ਼ਨ ਸਿੰਘ ਵਾਲਾ ਕਪੂਰਥਲਾ ਵਿਖ਼ੇ ਹੋਵੇਗਾ। ਇਸ ਮੌਕੇ ਜਨਰਲਿਸਟ ਪ੍ਰੈਸ ਕਲੱਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ, ਜਿਲ੍ਹਾ ਪ੍ਰਧਾਨ ਪ੍ਰੀਤ ਸੰਗੋਜਲਾ, ਜਿਲ੍ਹਾ ਚੈਅਰਮੈਨ ਜੋਗਿੰਦਰ ਸਿੰਘ ਜਾਤੀਕੇ, ਜਨਰਲ ਸਕੱਤਰ ਸੁਖਵਿੰਦਰ ਸੋਹੀ, ਤਰਲੋਚਨ ਸਿੰਘ ਚਾਹਲ, ਪੱਤਰਕਾਰ ਬਰਿੰਦਰ ਚਾਨਾ,ਪੱਤਰਕਾਰ ਗੌਰਵ ਮੜੀਆਂ, ਸੁਰਜੀਤ ਸਿੰਘ ਗੋਰਾ, ਪੱਤਰਕਾਰ ਰਾਜਿੰਦਰ ਸ਼ਰਮਾ, ਪੱਤਰਕਾਰ ਹਰਪ੍ਰੀਤ ਮੱਟੂ, ਪੱਤਰਕਾਰ ਸੁਰਿੰਦਰ ਸਭਰਵਾਲ,ਪੱਤਰਕਾਰ ਪਵਨ ਕੌਸ਼ਲ , ਚਰਨਜੀਤ ਹੰਸ ਸੀਨੀਅਰ ਕਾਂਗਰਸੀ ਆਗੂ,ਬਲਾਕ ਸੰਮਤੀ ਮੈਂਬਰ ਬੱਬੂ ਖੈੜਾ, ਹਰਸ਼ਦੀਪ ਸਿੰਘ ਟਾਂਡੀ, ਵਰਿੰਦਰ ਸਿੰਘ, ਹੈਪੀ ਖੀਰਾਂਵਾਲੀ, ਸਾਬੀ ਉੱਚਾ, ਪ੍ਰਿੰਸ ਸਟੂਡੀਓ, ਅਤੇ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਨੇ ਜਤਿੰਦਰ ਸਿੰਘ ਫੌਜੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

68 Views