ਮਣੀਪੁਰ ਵਿੱਚ ਹੋ ਰਹੇ ਅੱਤਿਆਚਾਰਾਂ ਤੇ ਇਨਸਾਫ ਦੀ ਮੰਗ – ਫਾਦਰ ਜੋਸਫ਼, ਅਮਨਦੀਪ ਗਿੱਲ ਸੁਪਾਰੀਵਿੰਡ

ਮਣੀਪੁਰ ਵਿੱਚ ਹੋ ਰਹੇ ਅੱਤਿਆਚਾਰਾਂ ਤੇ ਇਨਸਾਫ ਦੀ ਮੰਗ – ਫਾਦਰ ਜੋਸਫ਼, ਅਮਨਦੀਪ ਗਿੱਲ ਸੁਪਾਰੀਵਿੰਡ

ਅੰਮਿ੍ਤਸਰ (ਜੀਵਨ ਸਰਮਾਂ ਬਿਉਰੋ, ਵਿਕਰਮਜੀਤ ਸਿੰਘ )ਅਸੀਂ ਜਾਣਦੇ ਹਾਂ ਕਿ ਕੁਝ ਸਮੇਂ ਤੋਂ ਮਣੀਪੁਰ ਪ੍ਰਾਂਤ ਵਿਚ ਸਾਡੇ ਭੈਣ ਭਰਾਵਾਂ ਉੱਤੇ ਅੱਤਿਆਚਾਰ, ਬਦਸਲੂਕੀ, ਬੁਰੀਆਂ ਹਰਕੱਤਾਂ ਹੋ ਰਹੀਆਂ ਹਨ । ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਓਹਨਾਂ ਨੂੰ ਇਨਸਾਫ ਦਿਵਾਉਣ ਲਈ ਅਵਾਜ਼ ਬੁਲੰਦ ਕਰੀਏ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਫਾਦਰ ਜੋਸਫ਼ ਮਥਿਊ ਪੈਰਿਸ਼ ਪ੍ਰੀਸਟ ਸੰਤ ਫਰਾਂਸਿਸ ਚਰਚ ਡੀਨ ਅੰਮ੍ਰਿਤਸਰ ਉਹਨਾਂ ਨਾਲ ਅਮਨਦੀਪ ਗਿੱਲ ਸੁਪਾਰੀਵਿੰਡ ਸਾਬਕਾ ਚੇਅਰਮੈਨ ਕ੍ਰਿਸ਼ਚਨ ਵੈੱਲਫੇਅਰ ਬੋਰਡ ਪੰਜਾਬ , ਪ੍ਰਧਾਨ ਰੌਬਿਨ ਮਸੀਹ ਬਾਬੂ ਜੋਨ ਮਸੀਹ, ਸੁਨੀਲ ਬੱਬਲ , ਪ੍ਰਧਾਨ ਰੋਨੀ ਫਰਾਂਸਿਸ, ਬਾਬੂ ਕੁਲਦੀਪ ਹੰਸ, ਅਭਿਸ਼ੇਕ ਗਿੱਲ , ਵਿਕਟਰ ਗਿੱਲ , ਬਲਵਿੰਦਰ ਮਸੀਹ , ਵਿਜੈ ਕੁਮਾਰ, ਰਫ਼ੀਕ ਮਸੀਹ , ਪਰਵੇਜ਼ ਮਸੀਹ, ਰਾਜੂ ਪਤਰਸ, ਮਰੀਅਮ ਸੈਨਾ ਰਾਜੀ, ਸੀਤਾ, ਮਰੀਅਮ ਗਿੱਲ, ਬੇਵੀ ਆਦਿ ਹਾਜ਼ਰ ਸਨ। ਫਾਦਰ ਜੀ ਅਤੇ ਅਹੁਦੇਦਾਰਾਂ ਵੱਲੋਂ ਦਸਿਆ ਗਿਆ ਕਿ 29-07-2023 ਨੂੰ ਸੰਤ ਫਰਾਂਸਿਸ ਸਉਣੀ ਚਰਚ ਤੋਂ ਲੈ ਕੇ ਕਚਹਿਰੀ ਚੌਂਕ ਤੱਕ ਰੈਲੀ ਸ਼ਾਂਤਮਈ ਮਾਹੌਲ ਨਾਲ਼ ਕੱਢੀ ਜਾਵੇਗੀ , ਇਸ ਰੈਲੀ ਵਿੱਚ ਵੱਖ ਵੱਖ ਭਾਈਚਾਰੇ ਦੇ ਲੋਕ ਇੱਕਜੁੱਟ ਹੋ ਕੇ ਇਸ ਵੈਸ਼ੀ ਕਾਰਨਾਮੇ ਤੇ ਬੇਕਸੂਰ ਲੋਕਾਂ ਦੇ ਹੱਕ ਵਿੱਚ ਇੱਕਠੇ ਹੋ ਰਹੇ ਹਨ ।

105 Views