ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਮਨੀਪੁਰ ਵਿਖੇ ਅੌਰਤਾਂ ਨਾਲ ਹੋੲੀ ਬਦਸਲੂਕੀ ਦੇ ਵਿਰੋਧ ਵਿੱਚ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕੀਤਾ ਗਿਆ
ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਮਨੀਪੁਰ ਵਿਖੇ ਅੌਰਤਾਂ ਨਾਲ ਹੋੲੀ ਬਦਸਲੂਕੀ ਦੇ ਵਿਰੋਧ ਵਿੱਚ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕੀਤਾ ਗਿਆ
ਮਨੀਪੁਰ ਚ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਘੱਟ ਗਿਣਤੀਆਂ ਅਤੇ ਵਿਸ਼ੇਸ਼ ਕਰਕੇ ਮਹਿਲਾਵਾਂ ਨੂੰ ੲਿਨਸਾਫ਼ ਮਿਲ ਸਕੇ ; ਡਾ ਰਮਨ
ਫਗਵਾੜਾ (ਕਸਤੂਰੀ ਲਾਲ ) ਮਨੀਪੁਰ ਵਿਖੇ ਅੌਰਤਾਂ ਤੇ ਹੋ ਰਹੇ ਅਣਮਨੁੱਖੀ ਤਸ਼ੱਦਦ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਪ੍ਰਧਾਨ ਡਾ ਰਮਨ ਦੀ ਯੋਗ ਅਗਵਾਈ ਹੇਠ ਫਗਵਾੜਾ ਹੈਲਪਿੰਗਹੈਡ ਦੇ ਸਹਿਯੋਗ ਨਾਲ ਪੁਲਿਸ ਚੈਕ ਪੋਸਟ ਸ਼ੂਗਰ ਮਿੱਲ ਪੁਲ ੳੁੱਪਰ ਹੱਥਾ ਵਿੱਚ ਤਖਤੀਆਂ ਫੜ ਰੋਸ ਵਿਅੰਕਤ ਕੀਤਾ ਗਿਆ ੲਿਸ ਮੌਕੇ ਸਮੂਹ ਕੱਲਬ ਨਾਲ ਜੁੜੇ ਪੱਤਰਕਾਰ ਭਾਈਚਾਰੇ ਵਲੋਂ ਹੱਥਾ ਵਿੱਚ ਫੜੀਆ ਤਖਤੀਆਂ ਉੱਪਲ ਮਨੀਪੁਰ ਮਾਮਲੇ ਚ ਦੋਸ਼ੀਆਂ ਨੂੰ ਦਿੳ ਸਖ਼ਤ ਸਜ਼ਾਵਾਂ , ਮਨੀਪੁਰ ਚ ਅੌਰਤਾਂ ਤੇ ਹੋ ਰਿਹਾ ਅਤਿਆਚਾਰ ਤੇ ਜ਼ੁਲਮ ਸੱਭਿਅਕ ਸਮਾਜ ਤੇ ਸਾਡੇ ਰਾਸ਼ਟਰ ਦੇ ਮੱਥੇ ਤੇ ਕਲੰਕ , ਮਨੀਪੁਰ ਦੀ ਘਟਨਾ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀ , ਮਨੀਪੁਰ ਚ ਅੌਰਤਾਂ ਨਾਲ ਦੁਰਵਿਵਹਾਰ ਅਤਿ ਨਿੰਦਣਯੋਗ , ਅੌਰਤਾਂ ਤੇ ਅਤਿਆਚਾਰ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਫਾਹੇ ਲਾਇਆ ਜਾਵੇ , ਮਨੀਪੁਰ ਚ ਅੌਰਤਾਂ ਨਾਲ ਹੋੲੀ ਦਰਿੰਦਗੀ ਨਿੰਦਨਯੋਗ ਅਤੇ ਸ਼ਰਮਸਾਰ , ਮਨੀਪੁਰ ਘਟਨਾ ਦੀ ੳੁੱਚ ਪੱਧਰੀ ਜਾਂਚ ਕਰਵਾਈ ਜਾਵੇ , ਸਾਡੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਅੌਰਤਾਂ ਤੇ ਅਤਿਆਚਾਰ ਕਰਨ ਵਾਲੇ ਲੋਕਾਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ , ਅਜਿਹੀ ਘਿਣੌਨੀ ਹਰਕਤ ਕਰਨ ਵਾਲਿਆਂ ਅਤੇ ੲਿਸ ਨੂੰ ਸ਼ਹਿ ਦੇਣ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਆਦਿ ਸਲੋਗਨ ਲਿਖ ਰੋਸ਼ ਪ੍ਰਦਰਸ਼ਨ ਕੀਤਾ ਗਿਆ ੲਿਸ ਮੌਕੇ ਬੋਲਦਿਆਂ ਪ੍ਰਧਾਨ ਡਾ ਰਮਨ ਨੇ ਕਿਹਾ ਕਿ ਮਨੀਪੁਰ ਦੀ ਘਟਨਾ ਮਨੁੱਖਤਾ ਨੂੰ ਸ਼ਰਮਸ਼ਾਰ ਕਰਨ ਵਾਲੀ ਹੈ ਉਨ੍ਹਾਂ ਕਿਹਾ ਕਿ ਇਸ ਘਟਨਾ ਨਾਲ ਪੂਰਾ ਦੇਸ਼ ਸ਼ਰਮਸਾਰ ਹੋਇਆ ਹੈ ਅਤੇ ਲੋਕਤੰਤਰ ਪ੍ਰਣਾਲੀ ਤੇ ਸਵਾਲ ਉੱਠਦਾ ਹੈ ਉਹਨਾਂ ਕਿਹਾ ਕਿ ਔਰਤਾਂ ਨੂੰ ਮਰਦਾਂ ਵਾਂਗੂੰ ਸਾਰੇ ਸੰਵਿਧਾਨਿਕ ਹੱਕ ਪ੍ਰਾਪਤ ਹਨ ਅਤੇ ਔਰਤਾਂ ਦੀ ਆਜ਼ਾਦੀ ਅਤੇ ਮਾਨ ਮਰਿਆਦਾ ਦੀ ਰੱਖਿਆ ਕਰਨਾ ਮਨੀਪੁਰ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਹੋਰ ਕਿਹਾ ਕਿ ਮਨੀਪੁਰ ਦੇ ਮਾੜੇ ਹਾਲਾਤਾਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਉੱਥੇ ਘੱਟ ਗਿਣਤੀਆਂ , ਸੁਰੱਖਿਅਤ ਨਹੀਂ ਹਨ । ਉਹਨਾਂ ਮਨੀਪੁਰ ਸਰਕਾਰ ਤੋਂ ਮੰਗ ਕੀਤੀ ਹੈ ਕੀ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਜਾਣ ਅਤੇ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਘੱਟ ਗਿਣਤੀਆਂ ਅਤੇ ਵਿਸ਼ੇਸ਼ ਕਰਕੇ ਮਹਿਲਾਵਾਂ ਨੂੰ ਇਨਸਾਫ਼ ਮਿਲੇ ੲਿਸ ਮੌਕੇ ਡਾ ਜਸਵੰਤ ਸਿੰਘ ਗਿੱਲ , ਸੁਸ਼ੀਲ ਸ਼ਰਮਾ , ਅਸ਼ੋਕ ਸ਼ਰਮਾ , ਜੀਵਨ ਕੁਮਾਰ ਸੰਘਾ , ਹਰਦਿਆਲ ਸਿੰਘ ਸੰਧੂ , ਅਸ਼ੀਸ਼ ਗਾਂਧੀ , ਅਸ਼ੋਕ ਗੋਬਿੰਦਪੁਰੀ , ਪ੍ਰਵੀਨ ਕਨੋਜੀਆ , ਸਤਪ੍ਰਕਾਸ਼ ਸੰਗੂ , ਮੈਡਮ ਮੋਨੀਕਾ ਬੇਦੀ , ਗੁਲਾਮ ਅਲੀ , ਪ੍ਰਿੰਸ਼ , ਕਮਲਦੀਪ ਸਿੰਘ , ਜਸਵੀਰ ਸਿੰਘ ਢੱਡੇ , ਲੰਬੜਦਾਰ ਲਾਲੀ ਅਠੌਲੀ , ਪ੍ਰੋ: ਡਾ ਮਨਜੀਤ ਸਿੰਘ , ਲਾੲੀਨ ਕੱਲਬ ਫਗਵਾੜਾ ਵਿਸ਼ਵਾਸ ਪ੍ਰਧਾਨ ਲਾੲੀਨ ੲਿੰਦਰਜੀਤ ਸਿੰਘ , ਲਾੲੀਨ ਚੇਤਨ ਲੇਖੀ ਤੋਂ ਇਲਾਵਾ ਹੋਰ ਮੈਬਰ ਮੋਜੂਦ ਸਨ

