ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਮਰੀਜ਼ਾਂ ਨੂੰ ਦੁੱਧ ਅਤੇ ਬਿਸਕੁਟ ਵੰਡੇ ਗਏ

ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਮਰੀਜ਼ਾਂ ਨੂੰ ਦੁੱਧ ਅਤੇ ਬਿਸਕੁਟ ਵੰਡੇ ਗਏ

ਫਗਵਾੜਾ ( ਕਸਤੂਰੀ ਲਾਲ ) ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਪ੍ਰਧਾਨ ਡਾ ਰਮਨ ਦੀ ਯੋਗ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਮਦਨ ਲਾਲ ਦੀ ਸੁਚੱਜੀ ਦੇਖ-ਰੇਖ ਹੇਠ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦੇ ਹੋਏ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਮਰੀਜ਼ਾਂ ਨੂੰ ਦੁੱਧ ਅਤੇ ਬਿਸਕੁਟ ਵੰਡੇ ਗਏ ਇਸ ਮੌਕੇ ਪ੍ਰਧਾਨ ਡਾ ਰਮਨ ਨੇ ਆਖਿਆ ਕਿ ਉਨ੍ਹਾਂ ਦੀ ਸੰਸਥਾ ਦੇ ਪੱਤਰਕਾਰਾਂ ਵਲੋਂ ਜਿੱਥੇ ਮਿਆਰੀ ਪੱਤਰਕਾਰੀ ਕਰ ਸਮਾਜ ਅੰਦਰ ਫੈਲੀਆ ਕੁਰੀਤੀਆਂ ਨੂੰ ਦੂਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਉੱਥੇ ਹੀ ਸਮਾਜਿਕ ਕੰਮਾ ਰਾਹੀ ਲੋਕਾ ਦੀ ਸੇਵਾ ਚ ਅਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ ਉਨ੍ਹਾਂ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਮਰੀਜ਼ਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ੲਿਸ ਮੌਕੇ ਈ ਐਮ ੳ ਡਾ ਰਾਜੇਸ਼ ਚੰਦਰ ( ਹੱਡੀਆ ਅਤੇ ਜੋੜਾ ਦੇ ਮਾਹਿਰ ) ਡਾ ਰਵੀ ਕੁਮਾਰ ( ਸਰਜਨ ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਕੱਲਬ ਵਲੋਂ ਕੀਤੇ ਜਾ ਰਹੇ ਕਾਰਜਾ ਦੀ ਭਰਪੂਰ ਸ਼ਲਾਘਾ ਕੀਤੀ ੲਿਸ ਮੌਕੇ ਡਾ ਰਮਨ , ਮਦਨ ਲਾਲ , ਹਰਦਿਆਲ ਸਿੰਘ ਸੰਧੂ , ਜੀਵਨ ਕੁਮਾਰ ਸੰਘਾ , ਸਤਪ੍ਰਕਾਸ਼ ਸਿੰਘ ਸੱਗੂ , ਕਮਲਦੀਪ ਸਿੰਘ , ਅਜੇ ਕੋਛੜ , ਗੁਰਦੀਪ ਸਿੰਘ ਟੋਨੀ ਆਦਿ ਮੌਜੂਦ ਸਨ

62 Views