ਸਰਬੱਤ ਦੇ ਭਲੇ ਅਤੇ ਸਾਵਣ ਮਹੀਨੇ ਦੀ ਸੁੱਖ ਸ਼ਾਂਤੀ ਲਈ ਕਰਵਾਇਆ ਸੁਖਮਨੀ ਸਾਹਿਬ ਜੀ ਦਾ ਪਾਠ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਜਰਨਲਿਸਟ ਪ੍ਰੈਸ ਕਲੱਬ ਰਜਿ. ਪੰਜਾਬ ਫਗਵਾੜਾ ਯੂਨਿਟ ਦੇ ਐਗਜੈਕਟਿਵ ਮੈਂਬਰ ਮਦਨ ਲਾਲ ਸਲ੍ਹ ( ਨੇਵੀ ਵਾਲੇ ) ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਸਾਵਣ ਮਹੀਨੇ ਦੀ ਪਹਿਲੀ ਸੰਗਰਾਂਦ ਅਤੇ ਸਰਬੱਤ ਦੇ ਭਲੇ ਲਈ ਆਪਣੇ ਗ੍ਰਹਿ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਉਣ ਉਪਰੰਤ ਰਾਗੀ ਜੱਥੇ ਨੇ ਸੰਗਤਾਂ ਨੂੰ ਕਥਾ-ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਿਆ ਅਤੇ ਅਖੀਰ ਵਿੱਚ ਗ੍ਰੰਥੀ ਸਿੰਘ ਨੇ ਸਰਬੱਤ ਭਲੇ ਅਤੇ ਸਾਵਣ ਮਹੀਨੇ ਦੀ ਸੁੱਖ ਸ਼ਾਂਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਸਰਬੱਤ ਭਲੇ ਲਈ ਕਰਵਾਏ ਗਏ ਸਮਾਗਮ ਦੌਰਾਨ ਹਲਕਾ ਵਿਧਾਇਕ ਫਗਵਾੜਾ ਸ੍ਰ ਬਲਵਿੰਦਰ ਸਿੰਘ ਧਾਲੀਵਾਲ (ਰਿਟਾ ਆਈ ਏ ਐੱਸ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵਿਧਾਇਕ ਧਾਲੀਵਾਲ ਨੇ ਇੰਜੀਨੀਅਰ ਮਦਨ ਲਾਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਮਾਗਮ ਦੀ ਵਧਾਈ ਦਿੰਦੇ ਹੋਏ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਵਾਰਥਵਾਦੀ ਅਤੇ ਪਦਾਰਥਵਾਦੀ ਚੱਲ ਰਹੇ ਯੁੱਗ ਵਿੱਚ ਜਿੱਥੇ ਹਰ ਇਨਸਾਨ ਆਪਣੇ ਆਪ ਲਈ ਹੀ ਸਭ ਕਰ ਰਿਹਾ ਹੈ ਉੱਥੇ ਹੀ ਮਦਨ ਲਾਲ ਸਲ੍ਹ ਵਰਗੇ ਭਲੇ ਪੁਰਸ਼ ਸਰਬੱਤ ਦੇ ਭਲੇ ਲਈ ਯਤਨਸ਼ੀਲ ਹੋ ਹਮੇਸ਼ਾ ਸਮਾਜ ਸੇਵਾ ਦੇ ਕਾਰਜ ਕਰਦੇ ਰਹਿੰਦੇ ਹਨ ੲਿਹ ੲਿੱਕ ਮਹੱਤਵਪੂਰਨ ਅਤੇ ਸ਼ਲਾਘਾਯੋਗ ਉਪਰਾਲਾ ਹੈ ਇਸ ਮੌਕੇ ਮਦਨ ਲਾਲ ਸਲ੍ਹ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਵਿਧਾਇਕ ਧਾਲੀਵਾਲ ਅਤੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਸਕੇ-ਸਬੰਧੀਆ ਤੋਂ ਇਲਾਵਾ ਚੇਅਰਮੈਨ ਗੁਰਦਿਆਲ ਸਿੰਘ, ਅਮਰਿੰਦਰ ਸਿੰਘ ਪੀਏ, ਸਮਾਜ ਸੇਵੀ ਡਾ ਰਮਨ, ਕੁਲਦੀਪ ਸਿੰਘ ਨੂਰ, ਜੀਵਨ ਕੁਮਾਰ ਸੰਘਾ, ਰੋਹਿਤ ਗੁਪਤਾ ਨੇ ਵੀ ਹਾਜ਼ਰੀ ਲਗਵਾਈ। ਇਸ ਮੌਕੇ ਗੂਰੁ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ

52 Views