ਥਾਣਾ ਸਦਰ ਵੱਲੋਂ ਦਾਤਰ ਦਿਖਾ ਕੇ ਮੋਬਾਇਲ ਫੋਨ ਖੋਹ ਦਾ ਮੁਕੱਦਮਾਂ 02 ਘੰਟਿਆ ਅੰਦਰ ਟਰੇਸ ਤੇ 02 ਪੇਸ਼ਾਵਰਾਨਾਂ ਝਪਟਮਾਰ ਕਾਬੂ।

ਥਾਣਾ ਸਦਰ ਵੱਲੋਂ ਦਾਤਰ ਦਿਖਾ ਕੇ ਮੋਬਾਇਲ ਫੋਨ ਖੋਹ ਦਾ ਮੁਕੱਦਮਾਂ 02 ਘੰਟਿਆ ਅੰਦਰ ਟਰੇਸ ਤੇ 02 ਪੇਸ਼ਾਵਰਾਨਾਂ ਝਪਟਮਾਰ ਕਾਬੂ।

ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ ) ਇਹ ਮੁਕੱਦਮਾਂ ਮੁਦੱਈ ਆਕਾਸ਼ ਕੁਮਾਰ ਦੇ ਬਿਆਨ ਤੇ ਦਰਜ ਰਜਿਸਟਰ ਹੋਇਆ ਕਿ ਮਿਤੀ 13-07-2023 ਸਮਾਂ ਦੁਪਹਿਰ 02:50 ਵਜ਼ੇ, ਮੁਰਗੀਖਾਨੇ ਵਾਲੀ ਗਲੀ ਦੇ ਬਾਹਰੋਂ ਮੇਨ ਰੋਡ ਬਟਾਲਾ ਰੋਡ, ਅੰਮ੍ਰਿਤਸਰ ਵੱਲ ਨੂੰ ਜਾ ਰਿਹਾ ਸੀ ਤਾਂ ਪਿੱਛੋਂ 03 ਨੌਜਵਾਨ ਮੋਟਰਸਾਇਕਲ ਪਟਲੀਨਾ ਤੇ ਸਵਾਰ ਹੋ ਕੇ ਆਏ ਤੇ ਉਸਨੂੰ ਕੁੱਟਣ ਲੱਗ ਪਏ ਤੇ ਇੱਕ ਲੜਕੇ ਨੇ ਦਾਤਰ ਉਸਦੀ ਧੋਣ ਤੇ ਰੱਖਿਆ ਤੇ ਉਸਦੇ ਹੱਥ ਵਿੱਚ ਫੜਿਆ ਮੋਬਾਇਲ ਫੋਨ ਰੈਡਮੀ ਰੰਗ ਕਾਲਾ ਤੇ 7000/-ਰੁਪਏ ਨਗਦ ਖੋਹ ਕੇ ਲੈ ਗਏ। ਸ੍ਰੀ ਵਰਿੰਦਰ ਸਿੰਘ ਖੋਸਾ, ਪੀ.ਪੀ.ਐਸ, ਏ.ਸੀ.ਪੀ ਨੋਰਥ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ,ਅੰਮ੍ਰਿਤਸਰ ਸ੍ਰੀ ਰਮਨਦੀਪ ਸਿੰਘ, ਪੀ.ਪੀ.ਐਸ (ਅੰਡਰ ਟਰੇਨਿੰਗ) ਦੀ ਅਗਵਾਈ ਤੇ ਸਬ-ਇੰਸਪੈਕਟਰ ਸੁਸ਼ੀਲ ਕੁਮਾਰ ਇੰਚਾਰਜ ਪੁਲਿਸ ਚੌਂਕੀ ਵਿਜੇ ਨਗਰ ਦੀ ਪੁਲਿਸ ਪਾਰਟੀ ਏ.ਐਸ.ਆਈ ਗੁਰਮੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਕੇ ਦੋਸ਼ੀ ਰਾਹੁਲ ਉਰਫ਼ ਮੁਰਗੀ ਨੂੰ ਕਾਬੂ ਕੀਤਾ ਤੇ ਇਸ ਪਾਸੋਂ ਖੋਹਸ਼ੁਦਾ ਮੋਬਾਇਲ ਫੋਨ ਰੈਡਮੀ ਰੰਗ ਕਾਲਾ ਤੇ 01 ਮੋਬਾਇਲ ਫੋਨ ਹੋਰ ਤੇ ਵਾਰਦਾਤ ਸਮੇਂ ਵਰਤਿਆ ਦਾਤਰ ਤੇ ਮੋਟਰਸਾਈਕਲ ਵੀ ਬ੍ਰਾਮਦ ਕੀਤਾ ਗਿਆ।ਇਸਦੇ 01 ਹੋਰ ਸਾਥੀ ਪੰਕਜ਼ ਕੁਮਾਰ ਵਾਸੀ ਮੁਸਤਫਾਬਾਦ, ਬਟਾਲਾ ਰੋਡ, ਅੰਮ੍ਰਿਤਸਰ ਨੂੰ ਕੱਲ ਮਿਤੀ 14-7-2023 ਨੂੰ ਗ੍ਰਿਫ਼ਤਾਰ ਕਰਕੇ ਇਸ ਪਾਸੋਂ ਵੀ ਇੱਕ ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ। ਇਹਨਾਂ ਦੇ ਤੀਸਰੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।

50 Views