ਥਾਣਾ ਛੇਹਰਟਾ ਦੀ ਚੌਂਕੀ ਘਨੂੰਪੁਰ ਕਾਲੇ ਵੱਲੋਂ 20 ਗ੍ਰਾਮ ਹੈਰੋਇੰਨ ਸਮੇਤ 02 ਕਾਬੂ।

ਥਾਣਾ ਛੇਹਰਟਾ ਦੀ ਚੌਂਕੀ ਘਨੂੰਪੁਰ ਕਾਲੇ ਵੱਲੋਂ 20 ਗ੍ਰਾਮ ਹੈਰੋਇੰਨ ਸਮੇਤ 02 ਕਾਬੂ।

ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ )ਮੁੱਖ ਅਫ਼ਸਰ ਥਾਣਾ ਛੇਹਰਟਾ ਅੰਮ੍ਰਿਤਸਰ, ਇੰਸਪੈਕਟਰ ਗੁਰਵਿੰਦਰ ਸਿੰਘ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਗੁਰਿੰਦਰ ਸਿੰਘ ਇੰਚਾਰਜ ਪੁਲਿਸ ਚੌਂਕੀ ਘਨੂੰਪੁਰ ਕਾਲੇ ਸਮੇਤ ਪੁਲਿਸ ਪਰਟੀ ਵੱਲੋਂ ਗਸ਼ਤ ਦੇ ਸਬੰਧ ਵਿੱਚ ਘਨੂੰਪੁਰ ਕਾਲੇ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਗਲੀ ਬਾਬਾ ਅਸ਼ਕ ਅਲੀ ਲਾਗੇ ਪੁੱਜੀ ਤਾਂ ਸਾਹਮਣੇ ਵਾਲੀ ਸਾਈਡ ਤੋਂ ਦੋ ਮੋਨੇ ਨੌਜਵਾਨ ਐਕਟਿਵਾ ਰੰਗ ਚਿੱਟਾ ਤੇ ਆਉਂਦੇ ਦਿਖਾਈ ਦਿੱਤੇ, ਜਿੰਨਾਂ ਨੂੰ ਸ਼ੱਕ ਦੀ ਬਿਨਾਹ ਤੇ ਰੋਕਿਆ ਗਿਆ। ਜਿੰਨਾ ਨੇ ਆਪਣਾ ਨਾਮ ਟਵਿੰਕਲ ਸਿੰਘ ਉਰਫ਼ ਟਿੰਕੂ ਪੁੱਤਰ ਸੁਖਦੇਵ ਸਿੰਘ ਵਾਸੀ ਕਿਰਾਏਦਾਰ ਨੇੜੇ ਧਿਆਨੇ ਦੀਆਂ ਪਾਵਰਾਂ,ਬਾਬਾ ਫਰੀਦ ਨਗਰ ਘਨੂੰਪੁਰ ਕਾਲੇ, ਛੇਹਰਟਾ, ਅੰਮ੍ਰਿਤਸਰ। 2. ਸੰਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਿਰਾਏਦਾਰ ਨੇੜੇ ਧਿਆਨੇ ਦੀਆਂ ਪਾਵਰਾਂ, ਬਾਬਾ ਫਰੀਦ ਨਗਰ ਘਨੂੰਪੁਰ ਕਾਲੇ, ਛੇਹਰਟਾ, ਅੰਮ੍ਰਿਤਸਰ ਦਸਿੱਆ। ਤਲਾਸ਼ੀ ਲੈਣ ਤੇ
ਇੱਨਾਂ ਪਾਸੋਂ 20 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।

50 Views