ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਨੇ ਰਾਸ਼ਟਰੀ ਡਾਕਟਰ ਦਿਵਸ ਮੌਕੇ

ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਦਾ ਕੀਤਾ ਸਨਮਾਨ
ਫਗਵਾੜਾ ( ਡਾ ਰਮਨ /ਕਸਤੂਰੀ ਲਾਲ ) ਸਾਡੇ ਦੇਸ਼ ਵਿੱਚ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਕਿਉਂਕਿ ਡਾਕਟਰ ਲੋਕਾਂ ਨੂੰ ਜ਼ਿੰਦਗੀ ਦਿੰਦੇ ਹਨ। ਕੋਵਿਡ ਮਹਾਮਾਰੀ ਦੇ ਦੌਰਾਨ, ਜਦੋਂ ਲੋਕ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਸਨ, ਤਦ ਇਨ੍ਹਾਂ ਡਾਕਟਰਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਦਿਨ-ਰਾਤ ਕੰਮ ਕੀਤਾ ਰਾਸ਼ਟਰੀ ਡਾਕਟਰ ਦਿਵਸ ਇਨ੍ਹਾਂ ਸਾਰੇ ਡਾਕਟਰਾਂ ਦਾ ਸਨਮਾਨ ਕਰਨ ਦਾ ਦਿਨ ਹੈ ਸੋ ਇਸ ਦਿਨ ਨੂੰ ਮਨਾਉਣ ਲਈ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਪ੍ਰਧਾਨ ਡਾ ਰਮਨ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਗਿਆ ੲਿਸ ਮੌਕੇ ਬੋਲਦਿਆਂ ਪ੍ਰਧਾਨ ਡਾ ਰਮਨ ਨੇ ਦੱਸਿਆ ਕਿ ੲਿਹ ਰਾਸ਼ਟਰੀ ਡਾ ਦਿਵਸ ਪਹਿਲੀ ਵਾਰ ਭਾਰਤ ਵਿੱਚ 1 ਜੁਲਾਈ 1991 ਨੂੰ ਡਾ: ਬਿਧਾਨ ਚੰਦਰ ਰਾਏ ਨੂੰ ਸਨਮਾਨਿਤ ਕਰਨ ਲਈ ਮਨਾਇਆ ਗਿਆ ਸੀ ਡਾ: ਬੀ.ਸੀ. ਰਾਏ ਇੱਕ ਪ੍ਰਸਿੱਧ ਡਾਕਟਰ, ਅਧਿਆਪਕ, ਸੁਤੰਤਰਤਾ ਸੈਨਾਨੀ ਅਤੇ ਸਿਆਸਤਦਾਨ ਸਨ। ਉਨ੍ਹਾਂ ਬਹੁਤ ਸਾਰੇ ਲੋਕਾਂ ਦਾ ਇਲਾਜ ਕੀਤਾ, ਉਹਨਾਂ ਦੀਆਂ ਜਾਨਾਂ ਬਚਾਈਆਂ ਅਤੇ ਕਈਆਂ ਲਈ ਪ੍ਰੇਰਨਾ ਬਣੇ ਡਾ: ਬੀ.ਸੀ. ਰਾਏ ਨੂੰ ਉਨ੍ਹਾਂ ਦੇ ਕੰਮਾਂ ਅਤੇ ਪ੍ਰਾਪਤੀਆਂ ਲਈ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਡਾ: ਬੀ.ਸੀ.ਰਾਏ ਦੀ ਯਾਦ ਵਿੱਚ 1 ਜੁਲਾਈ ਨੂੰ ਰਾਸ਼ਟਰੀ ਡਾਕਟਰ ਦਿਵਸ ਮਨਾਇਆ ਜਾਂਦਾ ਹੈ ੲਿਸ ਮੌਕੇ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਵਲੋ ਸਿਵਲ ਹਸਪਤਾਲ ਫਗਵਾੜਾ ਵਿਖੇ ਨਿਭਾੲੀਆ ਜਾ ਰਹੀਆ ਸੇਵਾਵਾ ਲੲੀ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਕੱਲਬ ਦੇ ਮੀਤ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਸਿਵਲ ਹਸਪਤਾਲ ਫਗਵਾੜਾ ਵਿਖੇ ਡਾ ਲਹਿੰਬਰ ਰਾਮ ੲਿੱਕ ਪ੍ਰਪੰਕ ਕੁਸ਼ਲ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਬੇਹਤਰੀਨ ਸੇਵਾਵਾ ਨਿਭਾ ਰਹੇ ਹਨ ਉਨ੍ਹਾਂ ਵਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਆਉਣ ਵਾਲੇ ਮਰੀਜ਼ਾਂ ਅਤੇ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਮਰੀਜ਼ਾਂ ਦੇ ਇਲਾਜ ਚ ਕਿਸੇ ਵੀ ਤਰ੍ਹਾਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ੲਿਸ ਤੋਂ ੲਿਲਾਵਾ ਉਨ੍ਹਾਂ ਕਰੋਨਾ ਕਾਲ ਦੋਰਾਨ ਵੀ ਲੋਕਾ ਨੂੰ ਬੇਹਤਰ ਸਿਹਤ ਸੇਵਾਵਾਂ ਦੇਣ ਚ ਕੋੲੀ ਵੀ ਕਸਰ ਬਾਕੀ ਨਹੀਂ ਛੱਡੀ ੲਿਸ ਮੌਕੇ ਡਾ ਲਹਿੰਬਰ ਰਾਮ ਨੇ ਕੱਲਬ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ੲਿਸ ਮੌਕੇ ਡਾ ਰਮਨ , ਸੁਸ਼ੀਲ ਸ਼ਰਮਾ , ਅਸ਼ੋਕ ਸ਼ਰਮਾ , ਅਸ਼ੀਸ਼ ਗਾਂਧੀ , ਅਜੇ ਕੋਛੜ , ਕਮਲਦੀਪ ਸਿੰਘ , ਹਰੀਦਿਆਲ ਸਿੰਘ , ਜੀਵਨ ਕੁਮਾਰ ਸੰਘਾ ਆਦਿ ਮੌਜੂਦ ਸਨ

