ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਸਿਰਫ ਪੰਜਾਬ ਦੇ ਲੋਕ ਹੱਕਦਾਰ ਹਨ – ਗਿ. ਭਗਤ ਸਿੰਘ ਭੁੰਗਰਨੀ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਸੀਨੀਅਰ ਅਕਾਲੀ ਆਗੂ ਅਤੇ ਸ੍ਰੋਮਣੀ ਅਕਾਲੀ ਦਲ ਜਿਲ੍ਹਾ ਕਪੂਰਥਲਾ ਦੇ ਸਰਪ੍ਰਸਤ ਗਿਆਨੀ ਭਗਤ ਸਿੰਘ ਭੁੰਗਰਨੀ ਨੇ ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਧਰਤੀ ‘ਤੇ ਵਸਿਆ ਹੈ। ਪਹਿਲਾਂ ਇਹ ਜਿਲ੍ਹਾ ਪਟਿਆਲਾ ਵਿਚ ਸ਼ਾਮਲ ਸੀ। ਫਿਰ ਇਸ ਨੂੰ ਜਿਲ੍ਹਾ ਰੋਪੜ ‘ਚ ਸ਼ਾਮਲ ਕੀਤਾ ਗਿਆ। ਸਾਂਝਾ ਪੰਜਾਬ ਜਿਸ ਵਿਚ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵੀ ਸ਼ਾਮਲ ਸਨ, ਦੀ ਰਾਜਧਾਨੀ ਸ਼ਿਮਲਾ ਸੀ। ਕਾਂਗੜਾ ਦੀ ਤਹਿਸੀਲ ਊਨਾ ਉਸ ਸਮੇਂ ਜਿਲ੍ਹਾ ਹੁਸ਼ਿਆਰਪੁਰ ਵਿਚ ਸ਼ਾਮਲ ਸੀ। ਇਸੇ ਤਰ੍ਹਾਂ ਅੰਬਾਲਾ, ਕਰਨਾਲ ਕੁਰੂਕਸ਼ੇਤਰ ਅਤੇ ਪਾਨੀਪਤ ਆਦਿ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਸਨ। ਉਸ ਸਮੇਂ ਚੰਡੀਗੜ੍ਹ ਨਾਮ ਦਾ ਕੋਈ ਸ਼ਹਿਰ ਨਹੀਂ ਸੀ। ਮਹਿੰਦਰ ਸਿੰਘ, ਐਮ.ਐਸ. ਰੰਧਾਵਾ ਅਤੇ ਰਜਿੰਦਰ ਸਿੰਘ ਰੰਧਾਵਾ ਜੋ ਕਿ ਪਲਾਨਿੰਗ ਕਮਿਸ਼ਨਰ ਸਨ ਅਤੇ ਸ. ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸਨ, ਉਸ ਸਮੇਂ ਚੰਡੀਗੜ੍ਹ ਪੰਜਾਬ ਦੀ ਧਰਤੀ ਤੇ ਬਣਿਆ। ਉਸ ਸਮੇਂ ਸ. ਬਲਦੇਵ ਸਿੰਘ ਰੋਪੜ ਤੋਂ ਐਮ.ਐਲ.ਏ. ਅਤੇ ਮੰਤਰੀ ਸਨ। ਉਹਨਾਂ ੰਦੀ ਜਮੀਨ ਤੇ ਚੰਡੀਗੜ੍ਹ ਸ਼ਹਿਰ ਦੀ ਉਸਾਰੀ ਕੀਤੀ ਗਈ। ਸ. ਭੁੰਗਰਨੀ ਨੇ ਕਿਹਾ ਕਿ 1966 ‘ਚ ਪੰਜਾਬ ਦੀ ਵੰਡ ਤੋਂ ਬਾਅਦ ਜਦੋਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵੱਖਰੇ ਰਾਜ ਬਣੇ ਤਾਂ ਮੋਜੂਦਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਬਣਾਇਆ ਗਿਆ ਜਿਸਦੇ ਪਹਿਲੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਬਣੇ ਸੀ। ਇਹਨਾਂ ਸਾਰੇ ਤੱਥਾਂ ਨੂੰ ਦੇਖਦੇ ਹੋਏ ਚੰਡੀਗੜ੍ਹ ਪੰਜਾਬ ਦਾ ਸੀ ਤੇ ਪੰਜਾਬ ਦਾ ਹੀ ਰਹੇਗਾ

57 Views