ਲੋਕ ਇਨਸਾਫ ਪੈ੍ਸ ਕਲੱਬ ਦੀ ਮੀਟਿੰਗ ਤੇਜ਼ ਗਰੈਂਡ ਹੋਟਲ ਵਿਚ ਹੋਈ
ਲੋਕ ਇਨਸਾਫ ਪੈ੍ਸ ਕਲੱਬ ਦੀ ਮੀਟਿੰਗ ਤੇਜ਼ ਗਰੈਂਡ ਹੋਟਲ ਵਿਚ ਹੋਈ
।
ਜੰਡਿਆਲਾ ਗੁਰੂ : ਜੀਵਨ ਸ਼ਰਮਾ/ ਵਿਕਰਮਜੀਤ ਸਿੰਘ
ਬੀਤੇ ਦਿਨੀਂ ਲੋਕ ਇਨਸਾਫ ਪੈ੍ਸ ਕਲੱਬ ਰਜਿ ਪੰਜਾਬ ਦੀ ਮਹੀਨਾਵਾਰ ਮੀਟਿੰਗ ਤੇਜ਼ ਗਰੈਂਡ ਹੋਟਲ ਜੰਡਿਆਲਾ ਗੁਰੂ ਵਿਖੇ ਕੀਤੀ ਗਈ । ਜਿਸ ਵਿੱਚ ਪੱਤਰਕਾਰ ਭਾਈਚਾਰੇ ਨੂੰ ਅਤੇ ਪਬਲਿਕ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ ਗਈਆਂ । ਕਲੱਬ ਦੇ ਪ੍ਰਧਾਨ ਜੀਵਨ ਸ਼ਰਮਾ, ਜਨਰਲ ਸੈਕਟਰੀ ਮਨਜੀਤ ਸਿੰਘ ਮਿੰਟੂ ਅਤੇ ਮਾਝਾ ਜੋਨ ਪ੍ਰਧਾਨ ਵਿਕਰਮਜੀਤ ਸਿੰਘ ਵੱਲੋਂ ਕਿਹਾ ਗਿਆ ਕਿ ਇਹ ਪ੍ਰੈਸ ਕਲੱਬ ਹਰ ਇੱਕ ਪੱਤਰਕਾਰ ਨਾਲ ਖੜਾ ਹੈ ਅਤੇ ਖੜਾ ਰਹੇਗਾ । ਕਲੱਬ ਵੱਲੋ ਸਾਰਿਆ ਦੀ ਸਹਿਮਤੀ ਨਾਲ ਪੰਜ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਉਕਾਰ ਸਿੰਘ ਸੋਨੂੰ ਕਮੇਟੀ ਦਾ ਪ੍ਰਧਾਨ, ਮਨਜੀਤ ਸਿੰਘ ਢਿਲੋਂ ਨੂੰ ਸੀਨੀਅਰ ਮੀਤ ਪ੍ਰਧਾਨ, ਗਗਨਦੀਪ ਸਿੰਘ ਨੂੰ ਵਾਈਸ ਪ੍ਧਾਨ, ਸੰਦੀਪ ਸ਼ਰਮਾ ਸੈਕਟਰੀ, ਸੰਬੋਧ ਵਰਮਾ ਨੂੰ ਮੈਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਮੌਜੂਦ ਪੱਤਰਕਾਰ ਬਲਰਾਜ ਸਿੰਘ ਕੈਸ਼ੀਅਰ, ਸੁਖਵਿੰਦਰ ਸਿੰਘ, ਪੱਤਰਕਾਰ ਨਿਰਮਲ ਸਿੰਘ ਮੱਲੀ, ਪੱਤਰਕਾਰ ਕਰਨਜੀਤ ਥਿੰਦ ਟਾਂਗਰਾ,ਪੱਤਰਕਾਰ ਅਮਨ ਸ਼ਰਮਾ,ਆਦਿ।

