ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦੇ ਸਹਿਯੋਗ ਨਾਲ ਵਿਦਿਆਰਥੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀ.ਟੈਕ ਵਿੱਚ ਮਿਲਿਆ ਦਾਖਲਾ

ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦੇ ਸਹਿਯੋਗ ਨਾਲ ਵਿਦਿਆਰਥੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀ.ਟੈਕ ਵਿੱਚ ਮਿਲਿਆ ਦਾਖਲਾ
ਅੰਮ੍ਰਿਤਸਰ ਸਾਹਿਬ ਵਿਕਰਮਜੀਤ ਸਿੰਘ/ਜੀਵਨ ਸ਼ਰਮਾ
ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ੍ਰੀ ਅਮਿਤ ਤਲਵਾਰ ਵੱਲੋਂ ਜਿਲ੍ਹੇ ਵਿੱਚ ਮੈਰਿਟ ਤੇ ਆਏ ਬੱਚਿਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਇਨ੍ਹਾਂ ਬੱਚਿਆਂ ਵਿੱਚੋਂ ਜਤਿਨ ਕੁਮਾਰ ਪੁੱਤਰ ਸ਼੍ਰੀ ਨਰਿੰਦਰ ਕੁਮਾਰ, ਸਰਕਾਰੀ ਸਾਰਾਗੜ੍ਹੀ ਸੀ.ਸੈ ਸਕੂਲ, ਟਾਊਨ ਹਾਲ, ਜਿਸ ਨੇ 10+2 (ਨਾਨ ਮੈਡੀਕਲ) ਦੀ ਪ੍ਰੀਖਿਆ 98.4% ਅੰਕਾਂ ਨਾਲ ਪਾਸ ਕੀਤੀ, ਨੇ ਬੀ.ਟੈਕ ਇਲੈਕਟਰੋਨਿਕਸ ਐਂਡ ਕਮਿਊਨੀਕੇਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ। ਪਰ ਇਸ ਪ੍ਰਾਰਥੀ ਵੱਲੋਂ ਬੀ.ਟੈਕ ਲਈ ਲਏ ਜਾਂਦੇ ਆਲ ਇੰਡਿਆ ਇੰਜਨੀਅਰਿੰਗ ਟੈਸਟ ਬਾਰੇ ਗਿਆਨ ਨਾ ਹੋਣ ਕਾਰਨ ਇਹ ਟੈਸਟ ਨਹੀਂ ਭਰਿਆ ਗਿਆ। ਪ੍ਰਾਰਥੀ ਦੇ ਇਸ ਸਪਨੇ ਨੂੰ ਪੂਰਾ ਕਰਨ ਲਈ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਵੱਲੋਂ ਡਿਪਟੀ ਡਾਇਰੈਕਟਰ, ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਸ਼੍ਰੀ ਵਿਕਰਮਜੀਤ , ਜਿਲ੍ਹਾ ਸਿੱਖਿਆ ਅਫਸਰ ਸ਼੍ਰੀ ਸ਼ੁਸ਼ੀਲ ਤੁਲੀ ਅਤੇ ਜਿਲ੍ਹਾ ਗਾਈਡੈਂਸ ਕਾਊਂਸਲਰ ਸ਼੍ਰੀ ਜਸਬੀਰ ਸਿੰਘ ਗਿੱਲ ਦੀ ਡਿਊਟੀ ਲਗਾਈ ਗਈ। ਇਨ੍ਹਾਂ ਅਫਸਰ ਸਾਹਿਬਾਨਾਂ ਦੇ ਯਤਨਾ ਸਦਕਾ ਪ੍ਰਾਰਥੀ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬੀ.ਟੈਕ ਇਲੈਕਟਰੋਨਿਕਸ ਐਂਡ ਕਮਿਊਨੀਕੇਸ਼ਨ ਵਿਖੇ ਐਡਮੀਸ਼ਨ ਮਿਲ ਗਈ ਹੈ। ਪ੍ਰਾਰਥੀ ਜਤਿਨ ਕੁਮਾਰ ਪੁੱਤਰ ਸ਼੍ਰੀ ਨਰਿੰਦਰ ਕੁਮਾਰ ਵੱਲੋਂ ਡਿਪਟੀ ਕਮਿਸ਼ਨਰ ਦਾ ਆਪਣਾ ਸੁਪਨਾ ਪੂਰਾ ਹੋਣ ਤੇ ਧੰਨਵਾਦ ਕੀਤਾ ਗਿਆ।

64 Views