ਪਾਬੰਦੀਸ਼ੁਦਾ ਗੋਲੀਆ ਸਣੇ ਨਾਈਜੀਰੀਅਨ ਪੁਲਿਸ ਅੜਿੱਕੇ ਵੱਖ-ਵੱਖ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ

ਪਾਬੰਦੀਸ਼ੁਦਾ ਗੋਲੀਆ ਸਣੇ ਨਾਈਜੀਰੀਅਨ ਪੁਲਿਸ ਅੜਿੱਕੇ ਵੱਖ-ਵੱਖ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ

ਨਾਈਜੀਰੀਅਨ ਯੂਵਕ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰ ਰਿਹਾ ਸੀ ਨਸ਼ੇ ਦਾ ਗੋਰਖਧੰਦਾ- ਰਮਨਦੀਪ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਥਾਣਾ ਸਤਨਾਮਪੁਰਾ ਅਧੀਨ ਆਉਂਦੀ ਚੌਕੀ ਮਹੇੜੂ ਪੁਲਿਸ ਵੱਲੋਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ । ਐੱਸਐੱਚਓ ਰਮਨਦੀਪ ਕੁਮਾਰ ਨੇ ਦੱਸਿਆ ਕਿ ਚੌਕੀ ਇੰਚਾਰਜ ਮਹੇੜੂ ਦਰਸ਼ਨ ਸਿੰਘ ਭੱਟੀ ਸਮੇਤ ਪੁਲਿਸ ਪਾਰਟੀ ਮਾੜੇ ਅਨਸਰਾਂ ਦੀ ਤਲਾਸ਼ ’ ਚ ਪਿੰਡ ਨਾਨਕ ਨਗਰੀ ਤੋਂ ਲਾਅ ਗੇਟ ਵੱਲ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਪਾਰਟੀ ਟਿਪਟਾਪ ਪੀਜੀ ਤੇ ਟਾਵਰ ਤੋਂ ਥੌੜਾ ਪਿੱਛੇ ਪੁੱਜੀ ਤਾਂ ਇਕ ਨੌਜਵਾਨ ਵਿਦੇਸ਼ੀ ਨਾਗਰਿਕ ਟਾਵਰ ਵੱਲੋਂ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਇਕਦਮ ਪਿੱਛੇ ਨੂੰ ਮੁੜ ਪਿਆ ਅਤੇ ਉਸ ਵੱਲੋਂ ਆਪਣੀ ਪਹਿਨੀ ਹੋਈ ਕਾਲੇ ਰੰਗ ਦੀ ਕੈਪਰੀ ਵਿਚੋਂ ਕਾਲੇ ਰੰਗ ਦਾ ਮੋਮੀ ਲਿਫਾਫਾ ਕੱਢ ਕੇ ਘਾਹ ਫੂਸ ਵਿਚ ਸੁੱਟ ਦਿੱਤਾ । ਇਸ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਆਧਾਰ ਤੇ ਕਾਬੂ ਕਰਕੇ ਜਦੋਂ ਉਸ ਵੱਲੋਂ ਸੁੱਟੇ ਹੋਏ ਲਿਫਾਫੇ ਨੂੰ ਚੈੱਕ ਕੀਤਾ ਤਾਂ ਉਸ ਵਿਚੋਂ 209 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ । ਮੁਲਜ਼ਮ ਦੀ ਪਛਾਣ ਅਬਦੁਲਾਹੀ ਪੁੱਤਰ ਸ਼ੇਹੂ ਗੇਜਾਵਾ ਵਾਸੀ ਪੁਲਿਸ ਸਟੇਸ਼ਨ ਸ਼ਾਰਦਾ ਜ਼ਿਲ੍ਹਾ ਗੇਜਾਵਾ ਨਾਜੀਰੀਆ ਹਾਲ ਵਾਸੀ ਲਾਅ ਗੇਟ ਮਹੇੜੂ ਵਜੋਂ ਹੋਈ ਚੌਕੀ ਇੰਚਾਰਜ ਦੇ ਦੱਸਣ ਮੁਤਾਬਕ ਉਕਤ ਨੌਜਵਾਨ ਕਰੀਬ 2 ਸਾਲ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਹੈ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸ ਨੇ ਨਸ਼ੇ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ । ਐੱਸਐੱਚਓ ਰਮਨਦੀਪ ਨੇ ਅੱਗੇ ਦੱਸਿਆ ਕਿ ਪੁਲਿਸ ਵੱਲੋਂ ਨਾਈਜੀਰੀਅਨ ਮੁਲਜ਼ਮ ਖਿਲਾਫ 22-61-85 ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕੇ ਇਸ ਗੋਰਖਧੰਦੇ ਪਿੱਛੇ ਕਿਸ ਨਸ਼ਾ ਤਸਕਰ ਦਾ ਹੱਥ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਲਦ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਸਾਰਾ ਮਾਮਲਾ ਸਾਹਮਣੇ ਲਿਆਂਦਾ ਜਾਵੇਗਾ

52 Views