ਕਮਲਾ ਨਹਿਰੂ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਭਾਸ਼ਨ ਮੁਕਾਬਲੇ ਵਿੱਚ ਰਾਸ਼ਟਰੀ ਪੱਧਰ ‘ਤੇ ਤੀਜਾ ਇਨਾਮ ਪ੍ਰਾਪਤ ਕੀਤਾ

ਕਮਲਾ ਨਹਿਰੂ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਭਾਸ਼ਨ ਮੁਕਾਬਲੇ ਵਿੱਚ ਰਾਸ਼ਟਰੀ ਪੱਧਰ ‘ਤੇ ਤੀਜਾ ਇਨਾਮ ਪ੍ਰਾਪਤ ਕੀਤਾ

ਫਗਵਾੜਾ (ਡਾ ਰਮਨ / ਕਸਤੂਰੀ ਲਾਲ ) ਪੁਨਰਜੋਤ ਆਈ ਬੈਂਕ, ਲੁਧਿਆਣਾ ਅਤੇ ਪੰਜਾਬ ਭਵਨ, ਕੈਨੇਡਾ ਦੁਆਰਾ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਸ਼੍ਰੀ ਅਸ਼ੋਕ ਮਹਿਰਾ, ਪੁਨਰਜੋਤ ਆਈ ਬੈਂਕ ਦੇ ਪ੍ਰੋਜੈਕਟ ਲੀਡਰ ਅਤੇ ਸ਼੍ਰੀਮਤੀ ਪੀ.ਕੇ. ਢਿੱਲੋਂ, ਪ੍ਰਿੰਸੀਪਲ (ਪ੍ਰਸ਼ਾਸਨ ਅਤੇ ਇਨੋਵੇਸ਼ਨ ) ਨੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਯਤਨਾਂ ਲਈ ਵਧਾਈ ਦਿੱਤੀ। ਕਮਲਾ ਨਹਿਰੂ ਪਬਲਿਕ ਸਕੂਲ ਦੇ 4 ਵਿਦਿਆਰਥੀਆਂ ਨੇ 22 ਤੋਂ 26 ਜੂਨ 2023 ਤੱਕ ਆਯੋਜਿਤ ਰਾਸ਼ਟਰੀ ਪੱਧਰ ਦੇ ਔਨਲਾਈਨ ਭਾਸ਼ਣ ਮੁਕਾਬਲੇ ਵਿੱਚ ਚੋਟੀ ਦੇ 10 ਜੇਤੂਆਂ ਵਿੱਚ ਆਪਣੀ ਪਛਾਣ ਬਣਾਈ ਹੈ ।ਵਿਦਿਆਰਥੀਆਂ ਨੇ “ਜਰਨੀ ਆਫ਼ ਹੈਲਨ ਕੈਲਰ” ਵਿਸ਼ੇ ‘ਤੇ ਸ਼ਾਨਦਾਰ ਭਾਸ਼ਣ ਦਿੱਤੇ। ਨੌਵੀਂ ਦੀ ਨਮਰਤਾ ਬਾਂਸਲ ਨੇ 3,000/- ਰੁਪਏ ਦੇ ਨਕਦ ਇਨਾਮ ਦੇ ਨਾਲ, ਰਾਸ਼ਟਰੀ ਪੱਧਰ ‘ਤੇ ਤੀਜਾ ਇਨਾਮ ਪ੍ਰਾਪਤ ਕੀਤਾ। ਅਮਰ ਦਾਸ ( ਜਮਾਤ ਦਸਵੀਂ ), ਸਿਮਰਨਜੀਤ ਕੌਰ (ਜਮਾਤ ਦਸਵੀਂ ), ਅਤੇ ਗਗਨਜੋਤ ਕੌਰ ( ਜਮਾਤ ਗਿਆਰਵੀਂ ), ਨੂੰ ਮੁਕਾਬਲੇ ਦੇ 10 ਜੇਤੂਆਂ ਵਿੱਚ ਸ਼ਾਮਲ ਕੀਤਾ ਗਿਆ

67 Views