ਡਾਕਟਰ ਦਿਵਸ ਤੇ ਵਿਰਕ ਅਤੇ ਡਾ: ਲਹਿੰਬਰ ਦਾ ਪੁਨਰਜੋਤ ਵਲੋਂ ਸਨਮਾਨ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਉਤਰੀ ਭਾਰਤ ਦੀ ਸਿਰਮੌਰ ਆਈ ਬੈਂਕ ਪੁਨਰਜੋਤ ਲੁਧਿਆਣਾ ਦੇ ਬਾਨੀ ਡਾਕਟਰ ਰਮੇਸ਼ ਅਤੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਦੀ ਅਗਵਾਈ ਵਿੱਚ ਡਾ : ਜਸਜੀਤ ਸਿੰਘ ਵਿਰਕ ਪ੍ਰਧਾਨ ਆਈ .ਐਮ.ਏ . ਫਗਵਾੜਾ ਅਤੇ ਡਾ : ਲਹਿੰਬਰ ਰਾਮ , ਐਸ.ਐਮ.ਓ. ਫਗਵਾੜਾ ਦਾ ਨੈਸ਼ਨਲ ਡਾਕਟਰ ਡੇ ਤੇ ਸਨਮਾਨ ਕੀਤਾ ਗਿਆ । ਅਸ਼ੋਕ ਮਹਿਰਾ ਜੀ ਨੇ ਦੱਸਿਆ ਕਿ ਡਾਕਟਰ ਬਿਧਨ ਚੰਦਰਾ ਰਾਓ ਜੀ ਨੂੰ ਸਮਰਪਿਤ ਨੈਸ਼ਨਲ ਡਾਕਟਰ ਡੇ ਦੀ ਸ਼ੁਰੂਆਤ 1991 ਜੁਲਾਈ ਵਿੱਚ ਕੀਤੀ ਗਈ । ਇਸ ਮੌਕੇ ਤੇ ਭਾਰਤ ਦੇ ਮਹਾਨ ਡਾਕਟਰਾਂ ਨੂੰ ਇਨਸਾਨੀਅਤ ਦੀ ਸੇਵਾ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਸਨਮਾਨਿਤ ਕੀਤਾ ਜਾਂਦਾ ਹੈ । ਇਸ ਮੌਕੇ ਬਲੱਡ ਬੈਂਕ ਫਗਵਾੜਾ ਦੇ ਪ੍ਰਧਾਨ ਮਲਕੀਅਤ ਰਘਬੋਤਰਾ ਜੀ ਵਲੋਂ ਵੀ ਭਾਰਤ ਦੇ ਸਾਰੇ ਡਾਕਟਰਾਂ ਨੂੰ ਵਧਾਈ ਦਿੱਤੀ ਗਈ ਅਤੇ ਡਾਕਟਰਾਂ ਨੂੰ ਇਨਸਾਨੀਅਤ ਦੀ ਸੇਵਾ ਨੂੰ ਮੁੱਖ ਰੱਖਦਿਆਂ ਮਾੜੀ ਮਾਲੀ ਹਾਲਤ ਵਾਲੇ ਮਰੀਜ਼ਾ ਦੇ ਇਲਾਜ਼ ਵਿੱਚ ਕੁੱਝ ਸਹਾਇਤਾ ਕਰਨ ਲਈ ਬੇਨਤੀ ਕੀਤੀ । ਮਹਿਰਾ ਜੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪੁਨਰਜੋਤ ਦੀ ਡਾਕਟਰਾਂ ਦੀ ਟੀਮ ਵਲੋਂ ਹੁਣ ਤੱਕ 7800 ਦੇ ਲੱਗ ਭਗ ਦਾਨ ਵਿੱਚ ਆਈਆਂ ਅੱਖਾਂ ਨਾਲ 5800 ਕੋਰਨੀਆਂ ਦੇ ਮਰੀਜ਼ਾਂ ਦੇ ਫੀ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ । ਇਸ ਮੌਕੇ ਡਾ : ਜਸਜੀਤ ਸਿੰਘ ਵਿਰਕ ਜੀ ਅਤੇ ਡਾਕਟਰ ਲਹਿੰਬਰ ਰਾਮ ਜੀ ਵਲੋ ਪੁਨਰਜੋਤ ਆਈ ਬੈਂਕ ਲੁਧਿਆਣਾ ਵਲੋਂ ਮਿਲੇ ਸਨਮਾਨ ਲਈ ਧੰਨਵਾਦ ਕਰਦਿਆ ਕਿਹਾ ਕਿ ਉਹ ਫਗਵਾੜਾ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਮਰੀਜ਼ਾਂ ਲਈ ਸਿਹਤ ਸਹੂਲਤਾਂ ਨੂੰ ਹੋਰ ਬੇਹਤਰ ਬਣਾਉਣ ਲਈ ਮਿਹਨਤ ਅਤੇ ਲਗਨ ਨਾਲ ਸੇਵਾ ਕਰਦੇ ਰਹਿਣਗੇ

63 Views