ਥਾਣਾ ਡੀ-ਡਵੀਜ਼ਨ ਵੱਲੋ 04 ਮੋਬਾਈਲ ਫੋਨ ਸਮੇਤ 01 ਕਾਬੂ।

ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ ) ਮੁੱਖ ਅਫਸਰ ਥਾਣਾ ਡੀ-ਡਵੀਜ਼ਨ, ਅੰਮ੍ਰਿਤਸਰ ਇੰਸਪੈਕਟਰ ਗੁਰਮੀਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਨਰੇਸ਼ ਕੁਮਾਰ, ਇੰਚਾਰਜ਼ ਪੁਲਿਸ ਚੌਕੀ ਦੁਰਗਿਆਣਾ ਮੰਦਿਰ ਸਮੇਤ ਪੁਲਿਸ ਪਾਰਟੀ ਏ.ਐਸ.ਆਈ ਰਾਜਪਾਲ ਸਿੰਘ ਵੱਲੋ ਦੋਸ਼ੀ ਦਿਨੇਸ਼ ਬਾਵਾ ਨੂੰ ਕਾਬੂ ਕਰਕੇ ਇਸ ਪਾਸੋਂ ਚੋਰੀ ਦੇ 04 ਮੋਬਾਈਲ ਫੋਨ ਬ੍ਰਾਮਦ ਕੀਤੇ ਗਏ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫਤੀਸ਼ ਜਾਰੀ ਹੈ।
50 Views

