ट्रैफिक पुलिस को मिला मोबाइल फोन मालिक को सौंप दिया गया

ਟਰੈਫਿਕ ਪੁਲਿਸ ਵੱਲੋਂ ਲੱਭੇ ਮੋਬਾਇਲ ਫੋਨ ਨੂੰ ਮਾਲਕ ਤਕ ਸੋਪਿਆ।
ਅੰਮ੍ਰਿਤਸਰ ਸਾਹਿਬ:ਵਿਕਰਮਜੀਤ ਸਿੰਘ
ਟਰੈਫਿਕ ਪੁਲਿਸ ਵੱਲੋਂ, ਨਾਵਲਟੀ ਚੌਕ ਤੋਂ ਲੱਭੇ ਮੋਬਾਇਲ ਫੋਨ ਨੂੰ ਮਾਲਕ ਤਕ ਸੋਪਿਆ ਨਾਵਲਟੀ ਚੌਕ ਤੇ ਟਰੈਫਿਕ ਨੂੰ ਨਿਰਵਿਘਨ ਚਲਾਉਂਣ ਲਈ ਏ.ਐਸ.ਆਈ ਪਵਨ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਨਾਲ ਨਾਵਲਟੀ ਚੌਕ ਵਿੱਖੇ ਤਾਇਨਾਤ ਸਨ ਤਾਂ ਡਿਊਟੀ ਕਰਦੇ ਸਮੇਂ ਸੜਕੇ ਡਿੱਗਾ ਇੱਕ ਮੋਬਾਇਲ ਫੋਨ ਮਿਲਿਆ। ਜੋ ਇਹ ਮੋਬਾਇਲ ਫੋਨ ਦੇ ਅਲਸ ਮਾਲਕ ਦਾ ਪਤਾ ਕਰਕੇ ਉਸਦੇ ਹਵਾਲੇ ਕੀਤਾ ਗਿਆ। ਜੋ ਇਸ ਮੋਬਾਇਲ ਫੋਨ ਦੇ ਮਾਲਕ ਲੜਕੀ ਦੀਪਿਕਾ ਵਾਸੀ ਅੰਮ੍ਰਿਤਸਰ ਸੀ ਨੇ ਦੱਸਿਆ ਕਿ ਉਹ, ਆਪਣੀਆਂ ਸਹੇਲੀਆਂ ਨਾਲ ਆਟੋ ਰਿਕਸ਼ਾਂ ਤੇ ਸਵਾਰ ਹੋ ਕੇ ਲਾਰੇਂਸ ਰੋਡ ਵਿੱਖੇ ਆਏ ਸਨ, ਇਸ ਦੌਰਾਨ ਉਸਦਾ ਮੋਬਾਇਲ ਰਸਤੇ ਵਿੱਚ ਅਚਾਨਕ ਕਿੱਤੇ ਡਿੱਗ ਗਿਆ ਸੀ। ਮੋਬਾਇਲ ਫੋਨ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਵੱਲੋਂ ਟਰੈਫਿਕ ਪੁਲਿਸ ਦੇ ਕੰਮ ਦੀ ਸਲਾਘਾ ਕਰਦੇ ਹੋਏ, ਧੰਨਵਾਦ ਵੀ ਕੀਤਾ।

 

47 Views