ਵਾਰਡ ਨੰਬਰ 41 ਚ ਮੁਫ਼ਤ ਵਾਲੀ ਕਣਕ ਦੀ ਸਪਲਾਈ ਡਿਪੂ ਹੋਲਡਰ ਪਰਵੀਨ ਬਾਲਾ ਵਲੋਂ ਲਾਭਪਾਤਰੀਆਂ ਨੂੰ ਕੀਤੀ ਗਈ

ਜਲੰਧਰ/‛ਕੋਈ ਘਰ ਖਾਵੇ ਨਾ ਰੁੱਖਾਂ ਕੋਈ ਘਰ ਸੋਵੇ ਨਾ ਭੁੱਖਾ’ ਦੀ ਮਹਿਮ ਨੂੰ ਅਗੇ ਵਧਾਉਂਦੀਆਂ ਹੋਇਆ ਪੰਜਾਬ ਸਰਕਾਰ ਵਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਗਰੀਬ ਪਰਿਵਾਰਾ ਦੇ ਸਮਾਰਟ ਕਾਰਡ ਬਣਾਕੇ ਦਿਤੇ ਗਏ ਹਨ।ਜਿਨ੍ਹਾਂ ਉਤੇ ਪਰ ਮੈਂਬਰ 5 ਕਿਲੋ ਪ੍ਰਤੀ ਮਹੀਨਾ ਕਣਕ ਦੀ ਸਪਲਾਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵਲੋ ਰਾਸ਼ਨ ਡਿਪੁਆ ਰਾਂਹੀ ਦਿਤੀ ਜਾ ਰਹੀ ਹੈ।ਇਸ ਵਾਰ ਸਰਕਾਰ ਨੇ 3 ਮਹੀਨਿਆਂ ਦੀ ਇਕਠੀ ਕਣਕ ਦੀ ਸਪਲਾਈ ਜਾਰੀ ਕਰ ਦਿੱਤੀ ਹੈ।ਜੋ ਲਾਭਪਾਤਰੀਆਂ ਨੂੰ ਨਿਗਰਾਨ ਕਮੇਟੀ ਦੀ ਨਿਗਰਾਨੀ ਹੇਠ ਕਣਕ ਦੀ ਵੰਡ ਕੀਤੀ ਜਾ ਰਹੀ ਹੈ।ਅੱਜ ਮੰਗਲਵਾਰ ਨੂੰ ਐਮ ਪੀ ਸੁਸ਼ੀਲ ਰਿੰਕੂ,ਵਿਧਾਇਕ ਸ਼ੀਤਲ ਅੰਗੂਰਾਲ,ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਦੇ ਜ਼ਿਲਾ ਕੰਟਰੋਲਰ ਨਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਤੇ ਵਾਰਡ ਨੰਬਰ 41 ਗੀਤਾ ਕਾਲੋਨੀ ਵਿੱਖੇ ਡਿਪੂ ਹੋਲਡਰ ਪਰਵੀਨ ਬਾਲਾ ਵਲੋਂ ਇੰਸਪੈਕਟਰ ਅਜਾਦਬੀਰ ਦੀ ਨਿਗਰਾਨੀ ਚ ਕਣਕ ਦੀ ਵੰਡ ਲਾਭਪਾਤਰੀਆਂ ਨੂੰ ਮੁਫ਼ਤ ਚ ਦਿੱਤੀ ਗਈ।ਡਿਪੂ ਹੋਲਡਰ ਪਰਵੀਨ ਬਾਲਾ ਵਲੋਂ ਕਣਕ ਦੀ ਵੰਡ ਸਮੇਂ ਲਾਭਪਾਤਰੀਆਂ ਲਈ ਗਰਮੀ ਨੂੰ ਧਿਆਨ ਚ ਰੱਖਦਿਆਂ ਹੋਇਆ ਆਪਣੇ ਕੋਲੋਂ ਠੰਡੇ ਪਾਣੀ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ।ਸਾਰੇ ਲਾਭਪਾਤਰੀਆਂ ਨੂੰ ਬੜੇ ਹੀ ਅਰਾਮ ਦੇ ਨਾਲ ਕਣਕ ਦੀ ਸਪਲਾਈ ਡਿਪੂ ਹੋਲਡਰ ਵਲੋਂ ਕੀਤੀ ਗਈ।

125 Views