ਢਿਲਵਾਂ ਪੁਲਿਸ ਨੇ 10 ਗ੍ਰਾਮ ਹੈਰੋਇਨ ਸਣੇ 2 ਕਾਬੂ ਕੀਤੇ

ਢਿਲਵਾਂ ਪੁਲਿਸ ਨੇ 10 ਗ੍ਰਾਮ ਹੈਰੋਇਨ ਸਣੇ 2 ਕਾਬੂ ਕੀਤੇ

(ਸੁਰਜੀਤ ਸਿੰਘ ਗੋਰਾ )
ਢਿਲਵਾਂ ਪੁਲਿਸ ਨੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ, ਏ.ਐਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਵਕਤ ਰਾਤ 9-30 ਦਾ ਸਮਾਂ ਹੋਵੇਗਾ ਕਿ ਇੱਕ ਮੋਟਰ ਸਾਇਕਲ ਪਲਸਰ ਰੰਗ ਲਾਲ ਬਿਨਾ ਨੰਬਰੀ ਜਿਸ ਤੇ ਦੋ ਮੋਨੇ ਨੋਜਵਾਨ ਸਵਾਰ ਸਨ ਜਿਹਨਾ ਨੂੰ ਟਾਰਚ ਨਾਲ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਰੁਕਣ ਦੀ ਬਜਾਏ ਮੋਟਰ ਸਾਇਕਲ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਮੋਟਰ ਸਾਇਕਲ ਚਾਲਕ ਨੇ ਆਪਣੀ ਪੈਟ ਦੀ ਜੇਬ ਵਿੱਚੋ ਮੋਮੀ ਪਾਰਦਰਸ਼ੀ ਲਿਫਾਫੇ ਵਿੱਚ ਲਿਪਟੀ ਹੋਈ ਸਿਗਰਟ ਦੀ ਡੱਬੀ ਸੜਕ ਕਿਨਾਰੇ ਹਨੇਰੇ ਦਾ ਫਾਇਦਾ ਉਠਾਉਦੇ ਹੋਏ ਘਾਹ ਫੂਸ ਵਿੱਚ ਸੁਟ ਦਿੱਤੀ ।ਜਿਹਨਾ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਰੋਕ ਕੇ ਨਾਮ ਪਤਾ ਪੁੱਛਿਆਂ ਤਾਂ ਮੋਟਰ ਸਾਇਕਲ ਚਾਲਕ ਨੇ ਆਪਣਾ ਨਾਮ ਰਕੇਸ ਕੁਮਾਰ ਵਾਸੀ ਧੀਣਾ ਸਦਰ ਜਲੰਧਰ ਅਤੇ ਪਿੱਛੇ ਬੈਠੇ ਨੇ ਆਪਣਾ ਨਾਮ ਹਨੀ ਵਾਸੀ ਮੁਹਲਾ 31 , ਕੈਟ ਜਲੰਧਰ ਦੱਸਿਆ ਜਦੋ ਉਹਨਾ ਵੱਲੋ ਸੁਟੀ ਮੋਮੀ ਪਾਰਦਰਸੀ ਲਿਫਾਫੇ ਵਿੱਚ ਲਿਪਟੀ ਹੋਈ ਸਿਗਰਟ ਦੀ ਡੱਬੀ ਕੋਲ ਲਿਜਾ ਕੇ ਪੁਛਿਆਂ ਜਿਹਨਾ ਨੇ ਦੱਸਿਆ ਕਿ ਇਸ ਵਿੱਚ ਹੈਰੋਇਨ ਹੈ ਅਤੇ ਚੈੱਕ ਕਰਨ ਤੇ ਉਸ ਵਿੱਚੋ 10 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਇੱਕ ਬਿਨਾ ਨੰਬਰੀ ਮੋਟਰ ਸਾਇਕਲ ਬਰਾਮਦ ਕੀਤਾ ਗਿਆ । ਉਹਨਾ ਦੱਸਿਆ ਕਿ ਦੋਹਾਂ ਵਿਆਕਤੀ ਖਿਲਾਫ ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ

 

52 Views