ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ‘ਤੇ ਜਾਗਰੂਕਤਾ ਪੈਦਾ ਕਰਨ ਲਈ “PEDAL FOR CHANGE” ਕੱਢੀ ਸਾਈਕਲ ਰੈਲੀ।

ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ )ਹਰ ਸਾਲ 26 ਜੂਨ ”International Day against Drug abuse, ਮਨਾਇਆਂ ਜਾਦਾ ਹੈ, ਜਿਸਦਾ ਉਦੇਸ਼ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਵਪਾਰ ਦੇ ਵਿਰੁੱਧ ਲੜਾਈ ਅਤੇ ਪਬਲਿਕ ਦਾ ਸਹਿਯੋਗ। ਜਿਸਦੇ ਸਬੰਧ ਵਿੱਚ ਅੱਜ ਮਿਤੀ 26-06-2023 ਨੂੰ ਸੁਭਾ 06:00 ਵਜੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋ ਸਾਈਕਲ ਰੈਲੀ (Pedal For Change) ਗੋਲਡਨ ਗੇਟ, ਅੰਮ੍ਰਿਤਸਰ ਤੋ ਪੁਲਿਸ ਡੀ.ਏ.ਵੀ ਪਬਲਿਕ ਸਕੂਲ, ਨੇੜੇ ਪੁਲਿਸ ਲਾਈਨ, ਅੰਮ੍ਰਿਤਸਰ ਤੱਕ ਕੱਢੀ ਗਈ। ਇਸ ਸਾਇਕਲ ਰੈਲੀ ਵਿੱਚ ਸ੍ਰੀ ਗੁਰਚਰਨ ਸਿੰਘ ਸੰਧੂ, ਆਈ.ਪੀ.ਐਸ, ਆਈ.ਜੀ.ਪੀ, ਕਰਾਇਮ (ਵਾਧੂ ਚਾਰਜ ਕਮਿਸ਼ਨਰ ਪੁਲਿਸ) ਅੰਮ੍ਰਿਤਸਰ ਅਤੇ ਸ੍ਰੀਮਤੀ ਵਤਸਲਾ ਗੁਪਤਾ, ਆਈ.ਪੀ.ਐਸ, ਡੀ.ਸੀ.ਪੀ, ਹੈਡਕੁਆਰਟਰ, ਅੰਮ੍ਰਿਤਸਰ, ਸ੍ਰੀ ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ ਅਤੇ ਏ.ਡੀ.ਸੀ.ਪੀਜ਼, ਏ.ਸੀ.ਪੀਜ਼ ਸਮੇਤ ਪੁਲਿਸ ਕਰਚਾਰੀਆਂ ਅਤੇ ਕਰੀਬ 200 ਵਿਅਕਤੀਆ ਨੇ ਵੱਧ ਚੜ੍ਹਕੇ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ।ਇਸ ਰੈਲੀ ਦੀ ਸ਼ੁਰੂਆਤ ਗੋਲਡਨ ਗੇਟ, ਅੰਮ੍ਰਿਤਸਰ ਤੋਂ ਵਾਇਆ ਗੋਲਡਲ ਗੇਟ, ਐਲੀਵੇਟਡ ਰੋਡ, ਭੰਡਾਰੀ ਪੁੱਲ, ਸਟੇਸ਼ਨ ਤੋਂ ਯੂ-ਟਰਨ, ਅਸ਼ੋਕਾ ਚੌਕ, ਕ੍ਰਿਸਟਲ ਚੌਕ, ਨਾਵਲਟੀ ਚੌਕ, ਲਾਰੈਂਸ ਰੋਡ ਤੋ ਪੁਲਿਸ ਡੀ.ਏ.ਵੀ ਪਬਲਿਕ ਸਕੂਲ ਨੇੜੇ ਪੁਲਿਸ ਲਾਈਨ, ਅੰਮ੍ਰਿਤਸਰ ਵਿਖੇ ਸਮਾਪਤੀ ਹੋਈ। ਸਾਰੇ ਭਾਗੀਦਾਰਾਂ ਨੂੰ ਇੱਕ ਟੀ-ਸ਼ਰਟ ਦਿੱਤੀ ਗਈ, ਜਿਸ ਉਪਰ ਡਰੱਗ ਨਾਲ ਸਬੰਧਤ ਸੰਦੇਸ਼ ਪ੍ਰਕਾਸ਼ਿਤ ਕੀਤੇ ਗਏ ਸਨ। ਸਮਾਪਤੀ ਤੋਂ ਉਪਰੰਤ ਰੈਲੀ ਵਿੱਚ ਭਾਗ ਲੈਣ ਵਾਲਿਆਂ ਨੂੰ ਭਾਗੀਦਾਰੀ ਦਾ ਸਰਟੀਫਿਕੇਟ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਡਰੱਗ ਦੇ ਖਿਲਾਫ਼ ਪੁਲਿਸ ਦਾ ਸਾਥ ਆਮ ਪਬਲਿਕ ਤੇ ਸ਼ੋਸ਼ਲ ਵਰਕਰਾਂ ਨਾਲ ਮਿਲ ਕੇ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਾਂ। ਇਹ ਇੱਕ ਅਜਿਹੀ ਸਮੱਸਿਆ ਹੈ, ਜਿਸਦਾ ਸਬੰਧ ਸਾਡੀ ਆਉਂਣ ਵਾਲ ਪੀੜ੍ਹੀ ਨਾਲ ਹੈ। ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਇੱਕ ਜਨਤਕ ਸਿਹਤ ਚਿੰਤਾ ਬਣੀ ਹੋਈ ਹੈ, ਜੋ ਹਰ ਉਮਰ ਅਤੇ ਸਮਾਜਿਕ-ਆਰਥਿਕ ਸਥਿਤੀਆਂ ਦੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦੀ ਹੈ। ਅਸੀਂ ਵੱਖ-ਵੱਖ ਪਹਿਲਕਦਮੀਆਂ ਰਾਹੀਂ ਨਸ਼ਿਆਂ ਦੀ ਦੁਰਵਰਤੋਂ ਦਾ ਮੁਕਾਬਲਾ ਕਰਨ ਲਈ ਵਚਨਬੱਧ ਹਾਂ। ਇਸ ਲਈ ਇਹ ਮਹੱਤਵਪੂਰਨ ਹੈ ਕਿ ਅਸੀਂ ਇਸ ਮੁੱਦੇ ਨੂੰ ਹੱਲ ਕਰਨ ਅਤੇ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਲਈ ਸਮੂਹਿਕ ਤੌਰ ‘ਤੇ ਕੰਮ ਕਰੀਏ। ਆਉ ਅਸੀਂ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਰੋਕਣ, ਇਲਾਜ ਅਤੇ ਰਿਕਵਰੀ ਸੇਵਾਵਾਂ ਤੱਕ ਪਹੁੰਚ ਵਧਾਉਣ, ਅਤੇ ਨਸ਼ਾਖੋਰੀ ਨਾਲ ਜੁੜ੍ਹੇ ਕਲੰਕ ਨੂੰ ਜੜ੍ਹ ਤੋਂ ਖਤਮ ਕਰਨ ਲਈ ਆਪਣੇ ਯਤਨਾਂ ਨੂੰ ਹੋਰ ਮਜ਼ਬੂਤ ਕਰੀਏ। ਆਖਿਰ ਵਿੱਚ ਇਸ ਨਸ਼ਾਂ ਵਿਰੋਧੀ ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲਿਆ ਦਾ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋ ਧੰਨਵਾਦ ਕੀਤਾ ਗਿਆ।

52 Views