ਦੀਪਕ ਸ਼ਾਹ ਜੀ ਦੇ ਦਰਬਾਰ ਤੇ ਲੱਖ ਦਾਤਾ ਲਾਲਾਂ ਵਾਲਾ ਪੀਰ ਜੀ ਦਾ ਚਾਰ ਦਿਨਾਂ ਸਲਾਨਾ ਮੇਲਾ ਬੜੀ ਹੀ ਸ਼ਰਧਾਂ ਅਤੇ ਧੂਮ-ਧਾਮ ਨਾਲ ਮਨਾਇਆ ਗਿਆ

ਕਰਤਾਰਪੁਰ ( ਦਿਨੇਸ਼ ਕੁਮਾਰ )

ਆਰੀਆ ਨਗਰ ਬੋਹੜ ਵਾਲੀ ਗਲੀ ਕਰਤਾਰਪੁਰ ਵਿਖੇ ਦਰਬਾਰ ਲੱਖ ਦਾਤਾ ਲਾਲਾਂ ਵਾਲਾ ਪੀਰ ਜੀ ਦਾ ਚਾਰ ਦਿਨਾਂ ਸਲਾਨਾ ਮੇਲਾ ਸਾਈਂ ਦੀਪਕ ਸ਼ਾਹ ਜੀ ਦੇ ਦਰਬਾਰ ਤੇ ਬੜੀ ਹੀ ਸ਼ਰਧਾਂ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਪਹਿਲੇ ਦਿਨ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਜੋਤ ਦੀ ਭਰਵਾਤਫੇਰੀ ਵੀ ਸਮੂਹ ਆਰੀਆ ਨਗਰ ਵਿਚ ਕੱਡੀ ਗਈ ਜਿਸ ਵਿਚ ਸ਼ਰਧਾਲੂਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਸ਼ਾਮ ਨੂੰ ਮਹਿੰਦੀ ਦੀ ਰਸਮ ਵੀ ਕੀਤੀ ਗਈ ਦੂਸਰੇ ਦਿਨ ਲੰਗਰ ਅਤੇ ਮਹਿਫਲ – ਏ – ਕਵਾਲ ਕਰਵਾਏ ਗਏ ਅਤੇ ਰਾਤ ਨੂੰ ਕਵਾਲੀਆ ਕਰਵਾਈਆਂ ਗਈਆਂ
ਚਾਰ ਦਿਨ ਕਰਵਾਏ ਗਏ ਮੇਲੇ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ ਚੌਥੇ ਦਿਨ ਸ਼ਾਮ ਨੂੰ ਛਿੰਝ ਮੇਲਾ ਕਰਵਾਇਆ ਗਿਆ ਆਏ ਹੋਏ ਖਿਡਾਰੀਆਂ ਨੇ ਛਿੰਝ ਮੇਲੇ ਵਿਚ ਹਿੱਸਾ ਲੈ ਕੇ ਮੇਲੇ ਦੀ ਰੌਣਕ ਨੂੰ ਵਧਾਇਆ ਅਤੇ ਜਿੱਤਣ ਵਾਲੇ ਖਿਡਾਰੀ ਨੂੰ ਟਰਾਫੀ ਦੇ ਕੇ ਸਨਮਾਨਤ ਵੀ ਕੀਤਾ ਗਿਆ

276 Views