ਪੁਲਿਸ ਨੇ 20 ਬੋਤਲਾਂ ਨਜਾਇਜ਼ ਸ਼ਰਾਬ ਸਣੇ 1 ਕਾਬੂ ਕੀਤਾ।

ਸੁਭਾਨਪੁਰ,22 ਜੂਨ
(ਸੁਰਜੀਤ ਸਿੰਘ ਗੋਰਾ )
ਸੁਭਾਨਪੁਰ ਪੁਲਿਸ ਨੇ 20 ਬੋਤਲਾਂ ਨਜਾਇਜ਼ ਸ਼ਰਾਬ ਸਣੇ 1 ਵਿਆਕਤੀ ਨੂੰ ਕਾਬੂ ਕੀਤਾ ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਹਰਦੀਪ ਸਿੰਘ ਤੇ ਚੌਕੀ ਇੰਚਾਰਜ਼ ਬਾਦਸ਼ਾਹਪੁਰ ਏਐੱਸ ਆਈ ਕੁਲਦੀਪ ਸਿੰਘ ਨੇ ਦੱਸਿਆ ਕਿ
ਪੁਲਿਸ ਪਾਰਟੀ ਭੈੜੇ ਪੁਰਸ਼ਾ ਦੀ ਤਲਾਸ਼ ਦੇ ਸਬੰਧ ਵਿੱਚ ਚੌਕੀ ਬਾਦਸ਼ਾਹਪੁਰ ਤੋਂ ਪਿੰਡ ਬੂਟ, ਪਹਾੜੀਪੁਰ ਅਤੇ ਸੁਭਾਨਪੁਰ ਅਦਿ ਨੂੰ ਜਾ ਰਹੇ ਸੀ ਅਤੇ ਨਜਾਇਜ ਸ਼ਰਾਬ ਦੀ ਰੋਕਥਾਮ ਵਿੱਚ ਗੁਰੂਦੁਆਰਾ ਸੰਤਸਰ ਮੋੜ ਨੇੜੇ ਪੁੱਜੀ ਤਾਂ ਸਾਥੀ ਕਰਮਚਾਰੀਆ ਦੀ ਮਦਦ ਨਾਲ ਅਮਰਜੀਤ ਸਿੰਘ ਉਰਫ ਰਾਜੂ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਲੱਖਣ ਖੋਲੇ ਥਾਣਾ ਸੁਭਾਨਪੁਰ ਨੂੰ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਤਲਾਸ਼ੀ ਕਰਨ ਤੇ ਉਸ ਕੋਲੋ ਪਲਾਸਟਿਕ ਦਾ ਕੈਨ ਬਰਾਮਦ ਹੋਇਆ ਜਿਸ ਵਿੱਚੋ 20 ਬੋਤਲਾ ਨਜਾਇਜ ਸ਼ਰਾਬ ਬਰਾਮਦ ਹੋਈ ।ਪੁਲਿਸ ਨੇ ਉਕਤ ਵਿਆਕਤੀ ਖਿਲਾਫ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ
38 Views

