ਭਗਤਪੁਰਾ ਦੇ ਨੋਜਵਾਨਾਂ ਵਲੋਂ ਨਾਮਵਰ ਗਾੲਿਕ ਸਿੱਧੂ ਮੁੱਸੇਵਾਲਾ ਦੀ ਯਾਦ ਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਫਗਵਾੜਾ ( ਡਾ ਰਮਨ/ ਕਸਤੂਰੀ ਲਾਲ ) ਦੂਨੀਆ ਤੇ ਬਹੁਤੇ ਲੋਕ ਆਉਂਦੇ ਹਨ ਤੇ ਚੱਲੇ ਜਾਦੇ ਹਨ ਪਰ ਕੁਝ ਲੋਕ ਲੋਕਾ ਦੇ ਦਿਲਾ ਚ ਹਮੇਸ਼ਾ ਜਿੰਦਾ ਰਹਿਦੇ ਹਨ ਜਿਨ੍ਹਾਂ ਨੂੰ ਅਮਰ ਕਿਹਾ ਜਾਂਦਾ ਹੈ ਅਜਿਹੀ ਹੀ ਸ਼ਖ਼ਸੀਅਤ ਦਾ ਮਾਲਿਕ ਸੀ ਦੁਨੀਆਂ ਭਰ ਵਿੱਚ ਅਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲਾ ਗਾੲਿਕ ਸੁਭਦੀਪ ਸਿੰਘ ੳੁਰਫ਼ ਸਿੱਧੂ ਮੁੱਸੇਵਾਲਾ ਜੋ ਪੂਰੀ ਦੁਨੀਆ ਚ ਅਪਣਾ ਨਾਮ ਅਮਰ ਕਰ ਗਿਆ ਜਿਸ ਨੇ ਬਹੁਤ ਹੀ ਛੋਟੀ ਉਮਰ ਚ ਵੱਡੀਆ ਪੂਲਾਗਾ ਪੱਟੀਆ ਅਤੇ ਅਪਣੇ ਗੀਤਾ ਨਾਲ ਹਰ ੲਿੱਕ ਦੇ ਦਿਲ ਨੂੰ ਜਿੱਤਿਆ ਉਸ ਦੀ ਯਾਦ ਨੂੰ ਤਾਜ਼ਾ ਕਰਨ ਲਈ ੲਿਲਾਕਾ ਭਗਤਪੁਰਾ ਦੇ ਨੋਜਵਾਨਾਂ ਵਲੋਂ ਅੱਜ ਭਗਤਪੁਰਾ ਭਾਣੋਕੀ ਰੋਡ ਵਿਖੇ ਸੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੁੱਸੇਵਾਲਾ ਦੀ ਯਾਦ ਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ੲਿਸ ਮੌਕੇ ਜਸਵੀਰ ਸਿੰਘ , ਜਸਵੰਤ ਸਿੰਘ , ਦਲਜੀਤ ਸਿੰਘ , ਗੁਰਜੀਤ ਸਿੰਘ , ਰੋਹਿਤ ਕੁਮਾਰ , ਮੋਹਿਤ ਗੋਗਨਾ , ਲਵਪ੍ਰੀਤ ਸਿੰਘ , ਨਵਦੀਪ , ਚੰਦਪ੍ਰੀਤ ਸਿੰਘ , ਰੱਜਤ , ਯਸ਼ , ਯੁਵਰਾਜ , ਸੁਮੀਤ ਕੁਮਾਰ , ਅਵੀਨਾਸ਼ , ਰਾਜ , ਰਾਹੁਲ ਵਰਮਾ , ਸ਼ਿਵਮ , ਗੋਰਵ , ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੋਜਵਾਨ ਮੋਜੂਦ ਸਨ

30 Views