ਕਮਿਸ਼ਨਰ ਨਗਰ ਨਿਗਮ ਵਲੋਂ ਸੀਵਰੇਜ ਬੋਰਡ ਅਤੇ ਹੈੱਲਥ ਸ਼ਾਖਾ ਨਾਲ ਮੀਟਿੰਗ

ਕਮਿਸ਼ਨਰ ਨਗਰ ਨਿਗਮ ਵਲੋਂ ਸੀਵਰੇਜ ਬੋਰਡ ਅਤੇ ਹੈੱਲਥ ਸ਼ਾਖਾ ਨਾਲ ਮੀਟਿੰਗ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਕਮਿਸ਼ਨਰ ਨਗਰ ਨਿਗਮ ਫਗਵਾੜਾ ਡਾ.ਨਯਨ ਜੱਸਲ ਵਲੋਂ ਸੀਵਰੇਜ ਬੋਰਡ ਅਤੇ ਹੈਲਥ ਸ਼ਾਖਾ ਦੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਅਤੇ ਮਹੇਟ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਸਖਤ ਹਦਾਇਤ ਕੀਤੀ ਗਈ ਕਿ ਉਹ ਸੁਨਿਚਿਤ ਕਰਨਗੇ ਕਿ ਕੋਈ ਵੀ ਸੀਵਰਮੈਨ / ਸਫ਼ਾਈ ਕਰਮਚਾਰੀ ਕਿਸੇ ਵੀ ਮੇਨ ਹੋਲ/ ਨਾਲੇ ਵਗੈਰਾ ਦੇ ਅੰਦਰ ਵੜ ਕੇ ਸਫ਼ਾਈ ਨਹੀਂ ਕਰੇਗਾ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਮੂਹ ਅਰਜੀ ਮੇਹਟ ਸ਼ਹਿਰ ਦੇ ਅੰਦਰ ਸਾਫ ਸਫ਼ਾਈ ਨੂੰ ਯਕੀਨੀ ਬਣਾਉਣਗੇ, ਕਿਸੇ ਵੀ ਸੈਕੰਡਰੀ ਕੁਲੈਕਸ਼ਨ ਪੁਆਇੰਟ ਤੇ ਆਮ ਪਬਲਿਕ ਵਲੋਂ ਕੂੜਾ ਨਾ ਸੁੱਟਿਆ ਜਾਵੇ ਅਤੇ ਸਾਰੇ ਕੁਲੈਕਸ਼ਨ ਪੁਆਇੰਟਾਂ ਨੂੰ ਸਾਫ ਰੱਖਣਗੇ ਸਭ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਫ਼ਾਈ ਸੇਵਕਾ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖਰਾ – ਵੱਖਰਾ ਕਰਕੇ ਦਿੱਤਾ ਜਾਵੇ ਤਾਂ ਕਿ ਗਿੱਲੇ ਕੁੜੇ ਨੂੰ ਐਮ.ਆਰ. ਐਫ ਪਲਾਂਟ ਤੇ ਭੇਜ ਕੇ ਖਾਦ ਬਣਾਈ ਜਾ ਸਕੇ

26 Views