ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭੋਗਪੁਰ ਵੱਲੋਂ ਰੀਵਿਊ ਮੀਟਿੰਗ

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਭੋਗਪੁਰ ਵੱਲੋਂ ਰੀਵਿਊ ਮੀਟਿੰਗ
ਭੋਗਪੁਰ(ਪਰਮਜੀਤ ਪਚਰੰਗਾ)ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭੋਗਪੁਰ ਸ਼੍ਰੀ ਅਵਤਾਰ ਸਿੰਘ ਵੱਲੋਂ ਅੱਜ ਇੱਥੇ ਬਲਾਕ ਪ੍ਰਾਇਮਰੀ ਦਫਤਰ ਭੋਗਪੁਰ ਵਿਖੇ ਕਲੱਸਟਰ ਦੇ ਮੁਖੀ ਸਾਹਿਬਾਨ ਅਤੇ ਬਲਾਕ ਦੇ ਸਮੂਹ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਵਿੱਚ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਬਲਾਕ ਦੇ ਸਮੂਹ ਕਲੱਸਟਰ ਹੈੱਡ ਟੀਚਰਾਂ ਅਤੇ ਸਕੂਲ ਇੰਚਾਰਜਾਂ ਨੂੰ ਭਾਰਤ ਸਰਕਾਰ ਦੇ ਪ੍ਰੋਗਰਾਮ ਗਰੁੱਪ -20 ਦੇ ਸੰਬੰਧੀ ਸਿੱਖਿਆ ਦੇ ਖੇਤਰ ਦੇ ਮੱਦੇਨਜ਼ਰ ਜਾਣੂ ਕਰਵਾਇਆ ਗਿਆ | ਉਹਨਾਂ ਵੱਲੋਂ ਸਮੂਹ ਸਕੂਲਾਂ ਵਿੱਚ ਮੁਫ਼ਤ ਦਿੱਤੀਆਂ ਗਈਆਂ ਪਾਠ ਪੁਸਤਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਤਾਂ ਕਿ ਹਰ ਵਿਦਿਆਰਥੀ ਦੇ ਹੱਥਾਂ ਵਿੱਚ ਪਾਠ ਪੁਸਤਕਾਂ ਪਹੁੰਚ ਚੁੱਕੀਆਂ ਹੋਣ ਅਤੇ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਦੇ ਵਾਧੇ ਸੰਬੰਧੀ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਾਲ ਹੀ ਸਕੂਲਾਂ ਵਿੱਚ ਬਰਸਾਤੀ ਪਾਣੀ ਦੀ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਸੰਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਕਲੱਸਟਰ ਹੈੱਡ ਟੀਚਰ ਸ਼੍ਰੀ ਤਜਿੰਦਰ ਕੁਮਾਰ,ਸ਼੍ਰੀ ਰਵੀ ਕਾਂਤ, ਸ਼੍ਰੀ ਮਥਰੇਸ਼ ਕੁਮਾਰ, ਸ਼੍ਰੀ ਪਰਮਿੰਦਰ ਸਿੰਘ, ਸ਼੍ਰੀ ਕੁਮਾਰ, ਬਲਾਕ ਮਾਸਟਰ ਟ੍ਰੇਨਰ ਸ਼੍ਰੀ ਸ਼ੁਬਮ ਅਤੇ ਸਮੂਹ ਸਕੂਲ ਇੰਚਾਰਜ ਹਾਜ਼ਰ ਸਨ |

22 Views