ਲੋਕਾ ਦਾ ਭਲਾ ਕਰਨਾ ਹੀ ਅਸਲ ਮਕਸਦ ਹੈ DCP ਬਿਊਰੋ।

ਆਦਮਪੁਰ ਵਿਖੇ DCP ਬਿਊਰੋ ਦੀ ਹੋਈ ਅਹਿਮ ਮੀਟਿੰਗ।

( ਸਦਾਨੰਦ ਸਾਬੀ )ਆਦਮਪੁਰ ਵਿਖੇ DCP ਬਿਊਰੋ ਦੀ ਅਹਿਮ ਮੀਟਿੰਗ ਇਕਬਾਲ ਮਹੇ ਨੈਸ਼ਨਲ ਪ੍ਰੈਜੀਡੈਂਟ ਦੀ ਦੇਖ ਰੇਖ ਵਿੱਚ ਹੋਈ ।ਜਿਸ ਵਿੱਚ ਅੰਮ੍ਰਿਤਸਰ,ਜਲੰਧਰ,ਲੁਧਿਆਣਾ ਤੇ ਆਦਮਪੁਰ ਤੋ ਟੀਮ ਮੈਂਬਰ ਹਾਜਿਰ ਹੋਏ। ਮੀਟਿੰਗ ਵਿੱਚ ਸਾਰੇ ਮੈਂਬਰਾ ਨੂੰ ਮੈਂਬਰਸ਼ਿਪ ਸਰਟੀਫਿਕੇਟ ਦਿੱਤੇ ਗਏ ਤੇ ਨਵੇ ਮੈਂਬਰਾ ਨੂੰ ਉਹਨਾਂ ਨੂੰ ਆਈਕਾਰਡ ਦਿੱਤੇ ਗਏ। DCP ਬਿਊਰੋ ਦੇ ਨੈਸ਼ਨਲ ਪ੍ਰੈਜੀਡੈਂਟ ਇਕਬਾਲ ਮਹੇ ਨੇ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਆਉਣ ਵਾਲੇ ਸਮੇ ਵਿੱਚ ਵੈਲਫੇਅਰ ਦੀਆ ਸਕੀਮਾ ਬਾਰੇ ਤੇ ਲੋੜਵੰਦ ਲੋਕਾ ਦੀ ਹਰ ਪੱਖੋ ਮਦਦ ਕਰਨ ਤੇ ਵਿਚਾਰ ਕੀਤਾ ਗਿਆ । DCP ਬਿਊਰੋ ਨੈਸ਼ਨਲ ਪ੍ਰੈਜੀਡੈਂਟ ਇਕਬਾਲ ਮਹੇ ਨੇ ਦੱਸਿਆ ਕਿ ਉਹਨਾ ਵਲੋ ਇੱਕ ਐਂਬੂਲੈਂਸ ਲੈਣ ਬਾਰੇ ਵੀ ਵਿਚਾਰ ਕੀਤਾ ਗਿਆ ਜੋ ਕਿ ਲੋੜਵੰਦ ਲੋਕਾ ਲਈ ਫ੍ਰੀ ਸਰਵਿਸ ਦਿੱਤੀ ਜਾ ਸਕੇ । ਮੀਟਿੰਗ ਦੋਰਾਨ ਸਤੀਸ਼ ਕੁਮਾਰ, ਧਰਮਵੀਰ ਸਿੰਘ, ਅਮਿਤਪਾਲ ਸਿੰਘ, ਗੁਰਸ਼ਰਨ ਸਿੰਘ, ਨਵਜੀਤ ਕੌਰ, ਰਾਗੀਨਾਂ ਰਾਜ, ਆਰਤੀ ਸ਼ਾਰਦਾ, ਅਮਨਜੋਤ ਕੌਰ, ਨਰਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਮਲਕੀਤ ਸਿੰਘ,ਸਦਾਨੰਦ, ਵਿਵੇਕ ਸਿੰਘ, ਵਿਕਰਮ ਆਦਿ ਹਾਜ਼ਰ ਸਨ।

39 Views